The Khalas Tv Blog India ਨੌਜਵਾਨਾਂ ਨੂੰ ਲੱਗ ਰਿਹਾ ‘ਦਿਲ ਦਾ ਰੋਗ’
India Khalas Tv Special Punjab

ਨੌਜਵਾਨਾਂ ਨੂੰ ਲੱਗ ਰਿਹਾ ‘ਦਿਲ ਦਾ ਰੋਗ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਰੋਜਾਨਾਂ ਜਿੰਦਗੀ ਦੀਆਂ ਚੁਣੌਤੀਆਂ, ਨੌਕਰੀ ਦਾ ਤਣਾਅਪੂਰਨ ਮਾਹੌਲ ਤੇ ਪ੍ਰਦੂਸ਼ਣ ਦਾ ਨੌਜਵਾਨਾਂ ਦੀ ਸਿਹਤ ਉੱਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਕ ਤਾਜ਼ਾ ਰਿਪੋਰਟ ਅਨੁਸਾਰ ਨੌਜਵਾਨਾਂ ਵਿੱਚ ਦਿਲ ਦੇ ਰੋਗ ਵਧ ਰਹੇ ਹਨ। ਹਾਲਾਂਕਿ ਪਹਿਲਾਂ ਇਹ ਰੋਗ ਜਿਆਦਾਤਰ ਬਜੁਰਗਾਂ ਵਿੱਚ ਸੁਣੇ ਜਾਂਦੇ ਸਨ।

ਰਿਪੋਰਟ ਅਨੁਸਾਰ ਭਾਰਤੀ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਪੱਛਮੀ ਮੁਲਕਾਂ ਦੇ ਲੋਕਾਂ ਦੇ ਮੁਕਾਬਲੇ ਇਕ ਦਹਾਕਾ ਪਹਿਲਾਂ ਲੱਗ ਰਹੀਆਂ ਹਨ। ਇਸ ਦਾ ਮਤਲਬ ਹੋਇਆ ਕਿ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਮਾਮਲੇ ਵਧ ਰਹੇ ਹਨ।ਭਾਰਤ ਪਹਿਲਾਂ ਹੀ ਇਸ ਬਿਮਾਰੀ ਕਾਰਨ ਮੌਤਾਂ ਦੇ ਮਾਮਲੇ ਵਿੱਚ ਦੁਨੀਆ ਵਿੱਚ ਪੰਜਵੇਂ ਨੰਬਰ ’ਤੇ ਹੈ।


ਭਾਰਤ ਦੇ ਨੌਜਵਾਨਾਂ ਵਿੱਚ ਦਿਲ ਦੀਆਂ ਬਿਮਾਰੀਆਂ ਕਾਰਨ ਮੌਤ ਦੀ ਔਸਤ ਇਕ ਲੱਖ ਦੇ ਪਿੱਛੇ 272 ਹੈ ਜਦਕਿ ਕੌਮਾਂਤਰੀ ਪੱਧਰ ‘ਤੇ ਇਹ ਔਸਤ 235 ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਨੌਜਵਾਨਾਂ ਦੇ ਦਿਲ ਦੀ ਬਿਮਾਰੀ ਤੋਂ ਪੀੜਤ ਹੋਣ ਦੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਪ੍ਰਦੂਸ਼ਿਤ ਵਾਤਾਵਰਣ, ਲੰਮੇ ਸਮੇਂ ਤੱਕ ਕੰਮ ਕਰਨਾ, ਨੌਕਰੀ ਦਾ ਮਾਹੌਲ ਤਣਾਅਪੂਰਨ, ਨੀਂਦ ਦਾ ਘੱਟ ਆਉਣਾ, ਬਹੁਤ ਜ਼ਿਆਦਾ ਬੈਠਣਾ ਅਤੇ ਕਸਰਤ ਨਾ ਕਰਨਾ ਸ਼ਾਮਲ ਹਨ।

Exit mobile version