The Khalas Tv Blog Manoranjan ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਸਬੰਧੀ ਮਾਨਸਾ ਅਦਾਲਤ ‘ਚ ਸੁਣਵਾਈ ਅੱਜ
Manoranjan Punjab

ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਸਬੰਧੀ ਮਾਨਸਾ ਅਦਾਲਤ ‘ਚ ਸੁਣਵਾਈ ਅੱਜ

ਬੀਬੀਸੀ ਵਰਲਡ ਵੱਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਦੀ ਜ਼ਿੰਦਗੀ ਅਤੇ ਕਤਲ ਤੇ ਬਣਾਈ ਡਾਕੂਮੈਂਟਰੀ ਦੀ ਕਿਲਿੰਗ ਕਾਲ ’ਤੇ ਰੋਕ ਲਾਉਣ ਲਈ ਦਾਇਰ ਪਟੀਸ਼ਨ ਤੇ ਅੱਜ 12 ਜੂਨ ਨੂੰ ਮਾਨਸਾ ਦੀ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਵੇਗੀ।

ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਸਬੰਧ ਵਿੱਚ ਆਪਣੇ ਵਕੀਲ ਰਾਹੀਂ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੀ ਸੁਣਵਾਈ ਕਰਦਿਆਂ ਅਗਲੀ ਤਰੀਕ ਅੱਜ ਦੀ ਤੈਅ ਕੀਤੀ ਸੀ। ਹੁਣ ਆਮ ਲੋਕਾਂ ਦੀਆਂ ਨਜ਼ਰਾਂ ਅੱਜ ਹੋਣ ਵਾਲੀ ਸੁਣਵਾਈ ਦੇ ਨਤੀਜਿਆਂ ਵੱਲ ਟਿਕੀਆਂ ਹੋਈਆਂ ਹਨ।

ਦੂਜੇ ਬੰਨੇ ਬੀਬੀਸੀ ਵਰਲਡ ਵੱਲੋਂ ਬਣਾਈ ਡਾਕੂਮੈਂਟਰੀ ਦੀ ਕਿਲਿੰਗ ਕਾਲ ਨੂੰ ਦਰਸ਼ਕਾਂ ਵੱਲੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ। ਡਾਕਿਊਮੈਂਟਰੀ ਰਿਲੀਜ਼ ਹੋਣ ਤੋਂ ਅੱਜ ਸਵੇਰੇ 10 ਵਜੇ ਤੱਕ ਦੀ ਕਿਲਿੰਗ ਕਾਲ ਦੇ ਪਹਿਲੇ ਐਪੀਸੋਡ ਨੂੰ 4 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਇਸੇ ਤਰ੍ਹਾਂ ਦੂਸਰੇ ਐਪੀਸੋਡ ਨੂੰ ਦੇਖਣ ਵਾਲਿਆਂ ਦੀ ਗਿਣਤੀ ਵੀ ਪੌਣੇ ਤਿੰਨ ਲੱਖ ਤੋਂ ਟੱਪ ਗਈ ਹੈ। ਵੱਡੀ ਗੱਲ ਇਹ ਵੀ ਹੈ ਕਿ ਮੂਸੇ ਵਾਲਾ ਤੇ ਬਣੀ  ਡਾਕੂਮੈਂਟਰੀ ਨੂੰ ਦੇਖਣ ਵਾਲਿਆਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ।

Exit mobile version