ਬਿਉਰੋ ਰਿਪੋਰਟ: ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਓਕੇ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਤਬੀਅਤ ਵਿਗੜ ਗਈ ਹੈ। ਵਾਰਿਸ ਪੰਜਾਬ ਦੇ ਮੀਡੀਆ ਐਡਵਾਇਜ਼ਰ ਇਮਾਨ ਸਿੰਘ ਖਾਰਾ ਨੇ ਰਾਓਕੇ ਦੀ ਤਬੀਅਤ ਖ਼ਰਾਬ ਹੋਣ ਦੀ ਜਾਣਕਾਰੀ ਦਿੱਤੀ ਹੈ। ਖਹਿਰਾ ਨੇ ਦੱਸਿਆ ਕੁਲਵੰਤ ਸਿੰਘ ਨੂੰ ਮਿਰਗੀ ਦਾ ਦੌਰਾ ਪਿਆ ਹੈ, ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਰਾਓਕੇ ਨੂੰ ਦਵਾਈ ਨਹੀਂ ਦੇ ਰਿਹਾ ਹੈ।
ਇਮਾਨ ਸਿੰਘ ਖਾਰਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾਕੇ ਕਿਹਾ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਮੈਨੂੰ ਕੁਲਵੰਤ ਸਿੰਘ ਰਾਓਕੇ ਦਾ ਫ਼ੋਨ ਆਇਆ ਹੈ ਕਿ ਉਹ ਏਪਿਲੇਪਸੀ ਤੋਂ ਗ੍ਰਸਤ ਹਨ। ਉਨ੍ਹਾਂ ਨੂੰ ਮਿਰਗੀ ਦਾ ਦੌਰਾ ਆਉਂਦਾ ਹੈ। ਜਦੋਂ ਤੋਂ ਉਨ੍ਹਾਂ ਨੇ ਬਰਨਾਲਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਦਵਾਈ ਨਹੀਂ ਦੇ ਰਿਹਾ ਹੈ। ਹੁਣ ਉਨ੍ਹਾਂ ਨੂੰ ਜਾਨਲੇਵਾ ਦੌਰੇ ਪੈ ਰਹੇ ਹਨ। ਅੰਮ੍ਰਿਤਸਰ ਦੇ ਡੀਸੀ ਨੂੰ ਕਈ ਪੱਤਰ ਲਿਖੇ ਹਨ ਪਰ ਦਵਾਈ ਨਹੀਂ ਦਿੱਤੀ ਜਾ ਰਹੀ ਹੈ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। 2-3 ਹੋਰ ਸਾਥੀਆਂ ਨਾਲ ਵੀ ਅਜਿਹਾ ਹੀ ਸਲੂਕ ਕੀਤਾ ਜਾ ਰਿਹਾ ਹੈ।
38 ਸਾਲ ਦੇ ਕੁਲਵੰਤ ਸਿੰਘ ਰਾਓਕੇ ਮੋਗਾ ਦੇ ਰਹਿਣ ਵਾਲੇ ਹਨ। ਉਹ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਕਲਰਕ ਦੇ ਅਹੁਦੇ ’ਤੇ ਕੰਮ ਕਰ ਚੁੱਕੇ ਹਨ। ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ’ਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ’ਤੇ NSA ਲਗਾਇਆ ਗਿਆ।
ਵੇਖੋ ਵੀਡੀਓ –
NSA ਤਹਿਤ ਡਿਬਰੂਗੜ੍ਹ ਜੇਲ(Assam) ਵਿਖੇ ਨਜ਼ਰਬੰਦ ਸਿੰਘਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਮੈਡੀਕਲ ਸੇਵਾਵਾਂ। #warispanjabde #sikh #kaum #panjab pic.twitter.com/EN3GoLpcUt
— Adv Imaan singh khara (@advimaankhara) August 25, 2024