The Khalas Tv Blog Punjab ਸਪੈਸ਼ਲ ਟ੍ਰੇਨਿੰਗ ਲਈ ਰਵਾਨਾ ਹੋਏ ਹੈੱਡਮਾਸਟਰ, CM ਮਾਨ ਨੇ ਦਿਖਾਈ ਹਰੀ ਝੰਡੀ…
Punjab

ਸਪੈਸ਼ਲ ਟ੍ਰੇਨਿੰਗ ਲਈ ਰਵਾਨਾ ਹੋਏ ਹੈੱਡਮਾਸਟਰ, CM ਮਾਨ ਨੇ ਦਿਖਾਈ ਹਰੀ ਝੰਡੀ…

Headmaster left for special training, CM Mann showed green flag...

ਮੋਹਾਲੀ : ਪੰਜਾਬ ਸਰਕਾਰ ਨੇ ਹੁਣ ਸੂਬੇ ਦੇ ਸਕੂਲ ਹੈੱਡਮਾਸਟਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਲਈ IIM ਅਹਿਮਦਾਬਾਦ ਭੇਜਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ 50 ਸਕੂਲ ਹੈੱਡਮਾਸਟਰਾਂ ਦੇ ਪਹਿਲੇ ਬੈਚ ਨੂੰ ਮੋਹਾਲੀ ਤੋਂ ਰਵਾਨਾ ਕੀਤਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਨ੍ਹਾਂ ਮੌਜੂਦ ਸਨ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਵਸਥਾ ਵਿਚ ਵਿਆਪਕ ਸੁਧਾਰ ਕਰਨ ਲਈ ਵਚਨਬੱਧ ਹੈ। ਮਾਨ ਨੇ ਕਿਹਾ ਕਿ pseb ਲਈ ਅੱਜ ਇਤਿਹਾਸਕ ਦਿਨ ਹੈ। ਟ੍ਰੇਨਿੰਗ ਲੈਣ ਗਏ ਹੈੱਡਮਾਸਟਰਾਂ ਸਾਡੇ ਬੱਚਿਆਂ ਨੂੰ ਚੰਜੀ ਸਿੱਖਿਆ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸਾਡੇ ਬੱਚਿਆ ਵਿੱਚ ਕਲਾ ਬਹੁਤ ਹੈ, ਬਸ ਨਿਖਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰ ਖੇਤਰ ਵਿੱਚ ਵਿਦਿਆਰਥੀਆਂ ਨੂੰ ਉਤਸ਼ਾਹ ਕਰ ਰਹੇ ਹਾਂ। ਮਾਨ ਨੇ ਕਿਹਾ ਕਿ ਸਿੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਕੋਲ ਬਹੁਤ ਪੈਸਾ ਹੈ।

ਮਾਨ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਕੱਚੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਬਾਕੀ ਟੀਚਰ ਵੀ ਇੰਤਜ਼ਾਰ ਕਰਨ ਉਹ ਵੀ ਰੈਗੂਲਰ ਹੋਣਗੇ। ਮਾਨ ਨੇ ਕਿਹਾ ਕਿ ਉਹ ਯਕੀਨ ਰੱਖਣ ਇੱਕ ਦਿਨ ਉਨ੍ਹਾਂ ਨੂੰ ਵੀ ਪੱਕਾ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਅਧਿਆਪਕ ਹੋਣ ਜਾਣ ਕੋਈ ਹੋਰ ਮੈਂ ਕੱਚਾ ਸ਼ਬਦ ਉਨ੍ਹਾਂ ਦੇ ਅੱਗੇ ਤੋਂ ਹਟਾਉਣਾ ਚਾਹੁੰਦਾ ਹਾਂ।

ਮਾਨ ਨੇ ਕਿਹਾ ਕਿ ਜਿਹੜੇ ਵੀ ਮੁਲਾਜ਼ਮ ਪੱਕੇ ਕੀਤੇ ਹਨ ਉਨ੍ਹਾਂ ਨੂੰ ਪੂਰੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਵਿਰੋਧੀਆਂ ਦਾ ਤਾਂ ਕੰਮ ਹੀ ਹੈ ਹਰ ਕੰਮ ਦਾ ਵਿਰੋਧ ਕਰਨਾ। ਮਾਨ ਨੇ ਅੱਗੇ ਕਿਹਾ ਕਿ ਅਸੀ ਮੁਲਾਜ਼ਮ ਅਤੇ ਅਧਿਆਪਕ ਪੱਕੇ ਕੀਤੇ ਹਨ,ਜਿਵੇ ਵਿਰੋਧੀ ਸਵਾਲ ਚੁੱਕ ਰਹੇ ਹਨ ਉਸ ਹਿਸਾਬ ਨਾਲ ਕੀ ਹੁਣ ਸੀਮਿੰਟ ਲਾ ਕੇ ਪੱਕੇ ਕਰ ਦਈਏ। ਖੇਡਾਂ ਬਾਰੇ ਸੀਐਮ ਮਾਨ ਨੇ ਕਿਹਾ ਕਿ ਆਸੀਂ ਖਿਡਾਰੀਆਂ ਨੂੰ ਪਹਿਲਾਂ ਹੀ ਖ਼ਰਚਾ ਦਿਆਂਗੇ ਤਾਂ ਜੋ ਉਹ ਪੂਰੀ ਤਆਰੀ ਕਰ ਕੇ ਸੋਨ ਤਮਗ਼ੇ ਜਿੱਤ ਕੇ ਲਿਆਉਣ।

ਹੜ੍ਹ ਪੀੜਤਾਂ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਹੜ੍ਹ ਪੀੜਤਾਂ ਲਈ ਸਪੈਸ਼ਲ ਗੁਰਦਾਵਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਪੰਜਾਬ ਵਿੱਚ ਉੱਚ ਅਫ਼ਸਰ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ। ਮਾਨ ਨੇ ਕਿਹਾ ਕਿ ਪੰਜਾਬ ਦਾ ਇੱਕ ਇੱਕ ਪੈਸਾ ਖਾਣ ਵਾਲੇ ਨੂੰ ਨਹੀਂ ਬਖਸ਼ਿਆ ਜਾਵੇਗਾ। ਉਨ੍ਹਾਂ ਦੀ ਹਿਸਾਬ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਹੜ੍ਹ ਮਾਰੇ ਲੋਕਾਂ ਲਈ ਸਪੈਸ਼ਲ ਗਿਰਦਾਵਰੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਨਾਲ ਹੀ ਦਿਹਾੜੀਦਾਰ ਜਿਨਾਂ ਦੀਆਂ ਦਿਹਾੜੀਆਂ ਮਰੀਆਂ ਹਨ ਉਨ੍ਹਾਂ ਦੀ ਵੀ ਪੂਰੀ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਡਰੋਨ ਸਬੰਧੀ ਬਣਾਈ ਜਾ ਰਹੀ ਨੀਤੀ ਬਾਰੇ ਵੀ ਕਿਹਾ ਕਿ ਹਰ ਡਰੋਨ ਦਰਜ ਕੀਤਾ ਜਾਵੇਗਾ ਤਾਂ ਪਤਾ ਲੱਗ ਸਕੇ ਕਿ ਡਰੋਨ ਕਿਸ ਦਾ ਹੈ ਯਾਨੀ ਕਿ ਰਜਿਸਟਡ ਕੀਤਾ ਜਾਵੇਗਾ।

ਮੁੱਖ ਮੰਤਰੀ ਮਾਨ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਠੋਕਵੇਂ ਜਵਾਬ ਦਿੱਤੇ ਹਨ। ਮਾਨ ਨੇ ਕਿਹਾ ਕਿ ਆਰਟਿਸਟ ਹੋਣਾ ਕੋਈ ਮਾਰੀ ਗੱਲ ਨਹੀਂ ਹੈ। ਮਾਨ ਨੇ ਕਿਹਾ ਕਿ ਮਨਪ੍ਰੀਤ ਨੇੈ ਜੋ ਜੋ ਕਰਵਾਇਆ ਹੈ, ਉਸਦਾ ਹਿਸਾਬ ਹਵਾਂਗਾ ਅਤੇ ਜੋ ਜੋ ਤੋਂ ਵੀ ਕਰਵਾਇਆ ਹੈ ਉਸਦਾ ਵੀ ਹਿਸਾਬ ਲਵਾਂਗਾ।

Exit mobile version