The Khalas Tv Blog Punjab ਜਲੰਧਰ ’ਚ ਖ਼ੌਫ਼ਨਾਕ ਵਾਰਦਾਤ! ਕਤਲ ਕਰਕੇ ਸਿਰ ਵੱਢਿਆ, ਫਿਰ ਅੱਗ ਲਾ ਕੇ ਨਾਲੇ ’ਚ ਸੁੱਟੀ ਲਾਸ਼
Punjab

ਜਲੰਧਰ ’ਚ ਖ਼ੌਫ਼ਨਾਕ ਵਾਰਦਾਤ! ਕਤਲ ਕਰਕੇ ਸਿਰ ਵੱਢਿਆ, ਫਿਰ ਅੱਗ ਲਾ ਕੇ ਨਾਲੇ ’ਚ ਸੁੱਟੀ ਲਾਸ਼

Headless Body Found Near Alawalpur Police Station in Jalandhar

ਪੰਜਾਬ ਵਿੱਚ ਅਪਰਾਧ ਦੀਆਂ ਘਟਨਾਵਾਂ ਹੱਦ ਟੱਪ ਰਹੀਆਂ ਹਨ। ਜਲੰਧਰ ਤੋਂ ਰੂਹ ਕੰਬਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਆਦਮਪੁਰ ਥਾਣੇ (Police Station Adampur) ਦੀ ਅਲਾਵਲਪੁਰ (Alawalpur) ਚੌਕੀ ਦੇ ਸਾਹਮਣੇ ਗੰਦੇ ਨਾਲੇ ਵਿੱਚੋਂ ਇੱਕ ਵਿਅਕਤੀ ਦੀ ਸਿਰ ਕੱਟੀ ਹੋਈ ਲਾਸ਼ (Headless body found) ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਉਰਫ਼ ਰਿੰਕਾ ਵਾਸੀ ਆਦਮਪੁਰ ਵਜੋਂ ਹੋਈ ਹੈ, ਜੋ ਮਜ਼ਦੂਰੀ ਦਾ ਕੰਮ ਕਰਦਾ ਸੀ। ਲਾਸ਼ ਨੂੰ ਪਹਿਲਾਂ ਕਤਲ ਵਾਲੀ ਥਾਂ ਦੇ ਨੇੜੇ ਸਾੜਿਆ ਗਿਆ ਤੇ ਫਿਰ ਉਸ ਨੂੰ ਕੋਲ ਹੀ ਨਾਲ਼ੇ ਵਿੱਚ ਸੁੱਟ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਪਹਿਲਾਂ ਮੁਲਜ਼ਮ ਨੇ ਪੀੜਤ ਦਾ ਗਲਾ ਵੱਢਿਆ, ਕਤਲ ਕਰਨ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਵਾਰਦਾਤ ਵਾਲੀ ਥਾਂ ‘ਤੇ ਸੁੱਟ ਦਿੱਤਾ ਸੀ। ਮੁਲਜ਼ਮ ਨੇ ਉਸ ਦਾ ਕੱਟਿਆ ਹੋਇਆ ਸਿਰ ਨਾਲ਼ੇ ਵਿੱਚ ਸੁੱਟਿਆ। ਜਿਸ ਨੂੰ ਬਾਅਦ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਮੁੱਢਲੀ ਜਾਂਚ ਮੁਤਾਬਕ ਮੁਲਜ਼ਮ ਦੀ ਪਛਾਣ ਸੋਨੂੰ ਵਜੋਂ ਹੋਈ ਹੈ। ਮੁਲਜ਼ਮ ਮ੍ਰਿਤਕ ਉਸੇ ਪਿੰਡ ਦਾ ਹੀ ਰਹਿਣ ਵਾਲਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਆਦਮਪੁਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।

ਸੂਤਰਾਂ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਬੰਦੇ ਨੂੰ ਹਿਰਾਸਤ ਵਿੱਚ ਲਿਆ ਹੈ। ਡੀਐਸਪੀ ਆਦਮਪੁਰ ਸੁਮਿਤ ਸੂਦ ਨੇ ਕਿਹਾ ਹੈ ਕਿ ਉਹ ਮੁਲਜ਼ਮ ਉਨ੍ਹਾਂ ਦੀ ਪਹੁੰਚ ਤੋਂ ਜ਼ਿਆਦਾ ਦੂਰ ਨਹੀਂ ਹਨ, ਜਲਦ ਹੀ ਗੁਨਾਹਗਾਰਾਂ ਨੂੰ ਫੜ ਲਿਆ ਜਾਵੇਗਾ।

ਮ੍ਰਿਤਕ ਦੇ ਪੀੜਤ ਪਰਿਵਾਰ ਨੇ ਇਲਜ਼ਮ ਲਾਇਆ ਹੈ ਕਿ ਰਿੰਕਾ ਦਾ ਕਤਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੀਤਾ ਗਿਆ ਹੈ। ਜਦੋਂ ਪੁਲਿਸ ਪਾਰਟੀ ਜਾਂਚ ਲਈ ਪੁੱਜੀ ਤਾਂ ਰਿੰਕਾ ਦੀ ਜੇਬ੍ਹ ਵਿੱਚੋਂ ਮਿਲੇ ਪਛਾਣ ਪੱਤਰ ਤੋਂ ਉਸ ਦੀ ਪਛਾਣ ਹੋਈ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਗਈ। ਪਰਿਵਾਰ ਨੇ ਘਟਨਾ ਵਾਲੀ ਥਾਂ ’ਤੇ ਜਾਂਦਿਆਂ ਹੀ ਹੰਗਾਮਾ ਸ਼ੁਰੂ ਕਰ ਦਿੱਤਾ ਸੀ। ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਕਾਫੀ ਦੇਰ ਤਕ ਚੌਂਕੀ ਬਾਹਰ ਧਰਨਾ ਵੀ ਦਿੱਤਾ।

ਇਹ ਸਿਰ ਕੱਟੀ ਹੋਈ ਲਾਸ਼ ਸ਼ਨੀਵਾਰ ਸਵੇਰੇ ਬਰਾਮਦ ਕੀਤੀ ਗਈ ਹੈ। ਇਸ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਮ੍ਰਿਤਕ ਦੇ ਸਰੀਰ ‘ਤੇ ਹੋਰ ਥਾਵਾਂ ‘ਤੇ ਵੀ ਕਈ ਜ਼ਖਮ ਸਨ। ਆਦਮਪੁਰ ਥਾਣਾ ਦੇ ਸੀਨੀਅਰ ਅਧਿਕਾਰੀ ਅਤੇ ਦਿਹਾਤੀ ਪੁਲਿਸ ਘਟਨਾ ਵਾਲੀ ਥਾਂ ‘ਤੇ ਜਾਂਚ ਲਈ ਪਹੁੰਚ ਗਏ ਸਨ। ਪੁਲਿਸ ਨੇ ਘਟਨਾ ਵਾਲੀ ਥਾਂ ਦੇ ਆਸਪਾਸ ਮੌਜੂਦ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਹੈ। ਜਿਸ ਤੋਂ ਬਾਅਦ ਸੋਨੂੰ ਦਾ ਨਾਂ ਸਾਹਮਣੇ ਆਇਆ।

ਤਾਜ਼ਾ ਖ਼ਬਰ- ਅਕਾਲੀ ਦਲ ਨੂੰ ਝਟਕਾ! ਦਿੱਲੀ ਕਮੇਟੀ ਦੇ 7 ਮੈਂਬਰ ਬੀਜੇਪੀ ਵਿੱਚ ਸ਼ਾਮਲ

Exit mobile version