The Khalas Tv Blog India ਗੋਆ-ਮੁੰਬਈ ਹਾਈਵੇਅ ‘ਤੇ ਟਰੱਕ ਅਤੇ ਕਾਰ ਆਪਸ ‘ਚ ਟਕਰਾਈ , 9 ਲੋਕਾਂ ਨਾਲ ਹੋਇਆ ਇਹ ਕੁਝ
India

ਗੋਆ-ਮੁੰਬਈ ਹਾਈਵੇਅ ‘ਤੇ ਟਰੱਕ ਅਤੇ ਕਾਰ ਆਪਸ ‘ਚ ਟਕਰਾਈ , 9 ਲੋਕਾਂ ਨਾਲ ਹੋਇਆ ਇਹ ਕੁਝ

Head-on collision between truck and car on Goa-Mumbai highway, 9 dead

ਗੋਆ-ਮੁੰਬਈ ਹਾਈਵੇਅ 'ਤੇ ਟਰੱਕ ਅਤੇ ਕਾਰ ਆਪਸ 'ਚ ਟਕਰਾਈ , 9 ਲੋਕਾਂ ਨਾਲ ਹੋਇਆ ਇਹ ਕੁਝ

ਮਹਾਰਾਸ਼ਟਰ : ਗੋਆ-ਮੁੰਬਈ ਹਾਈਵੇਅ ‘ਤੇ ਤੜਕਸਾਰ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ, ਜਦੋਂ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਕਾਰਨ  9 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 5 ਵਜੇ ਮਾਨਗਾਂਵ ਨੇੜੇ ਹਾਈਵੇਅ ‘ਤੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਜਦੋਂ ਟਰੱਕ ਮੁੰਬਈ ਵੱਲ ਜਾ ਰਿਹਾ ਸੀ ਤਾਂ ਕਾਰ ਰਤਨਾਗਿਰੀ ਜ਼ਿਲ੍ਹੇ ਦੇ ਗੁਹਾਗਰ ਵੱਲ ਜਾ ਰਹੀ ਸੀ। ਇਸ ਦੌਰਾਨ ਇਹ ਟੱਕਰ ਹੋ ਗਈ।

ਮਰਨ ਵਾਲਿਆਂ ‘ਚ 5 ਪੁਰਸ਼ ਅਤੇ 4 ਔਰਤਾਂ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ ਹਾਦਸੇ ‘ਚ ਜ਼ਖਮੀ ਹੋਏ ਇਕ ਬੱਚੇ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹੁਣ ਹਾਈਵੇਅ ‘ਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਮਾਂਗਾਂਵ ਉਪਜ਼ਿਲਾ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਅਤੇ ਬਚਾਅ ਟੀਮ ਮੌਕੇ ‘ਤੇ ਮੌਜੂਦ ਹੈ।

ਦੱਸ ਦੇਈਏ ਕਿ ਅੱਜ ਤੜਕੇ ਹੋਏ ਇਸ ਹਾਦਸੇ ਕਾਰਨ ਮੁੰਬਈ-ਗੋਆ ਹਾਈਵੇਅ ‘ਤੇ ਕੁਝ ਸਮੇਂ ਲਈ ਆਵਾਜਾਈ ਠੱਪ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਇਸ ਦੇ ਨਾਲ ਹੀ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸੇ ਵਿੱਚ ਮਰਨ ਵਾਲੇ ਲੋਕ ਕਿੱਥੇ ਸਨ। ਜਦੋਂ ਕਿ ਸਿੰਧੂਦੁਰਗ ਜ਼ਿਲ੍ਹੇ ਵਿੱਚ ਸੀ । ਫਿਲਹਾਲ ਹਾਦਸੇ ਦੀ ਸਹੀ ਵਜਾ ਸਾਹਮਣੇ ਨਹੀਂ ਹੈ। ਪਰ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਸ਼ੁਰੂਆਤੀ ਅਨੁਸਾਨ ਸੰਘਣੀ ਧੁੰਦ ਨੂੰ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ।

Exit mobile version