The Khalas Tv Blog Punjab ਹਵਾਰਾ ਕਮੇਟੀ ਦਾ ਮੋਦੀ ਖ਼ਿਲਾਫ਼ ਰੋਸ ਮੁਜ਼ਾਹਰਾ, ਕਿਹਾ ਪ੍ਰਧਾਨ ਮੰਤਰੀ ਗੋਬਿੰਦ ਰਮਾਇਣ” ਦਾ ਬਿਆਨ ਵਾਪਸ ਲੈਣ
Punjab

ਹਵਾਰਾ ਕਮੇਟੀ ਦਾ ਮੋਦੀ ਖ਼ਿਲਾਫ਼ ਰੋਸ ਮੁਜ਼ਾਹਰਾ, ਕਿਹਾ ਪ੍ਰਧਾਨ ਮੰਤਰੀ ਗੋਬਿੰਦ ਰਮਾਇਣ” ਦਾ ਬਿਆਨ ਵਾਪਸ ਲੈਣ

‘ਦ ਖ਼ਾਲਸ ਬਿਊਰੋ :- ਅਯੁੱਦਿਆ ਰਾਮ ਮੰਦਰ ਦੇ ਨੀਂਹ ਪੱਥਰ ਸਮਾਗਮ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਗੋਬਿੰਦ ਸਿੰਘ ਜੀ ਵਲੋਂ “ਗੋਬਿੰਦ ਰਮਾਇਣ” ਲਿਖੇ ਜਾਣ ‘ਤੇ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਗੁੰਮਰਾਹਕੁਨ, ਬੇਬੁਨਿਆਦ, ਸਿੱਖ ਧਰਮ ‘ਚ ਦਖ਼ਲਅੰਦਾਜ਼ੀ ਤੇ ਕੌਮ ਦੇ ਜਜ਼ਬਾਤਾਂ ਨੂੰ ਪੀੜਤ ਕਰਨ ਵਾਲਾ ਬਿਆਨ ਐਲਾਨਿਆ ਹੈ।

ਹਵਾਰਾ ਕਮੇਟੀ ਨੇ ਖ਼ਾਲਸਾ ਲੀਗ ਜਥੇਬੰਦੀ ਤੇ ਅਕਾਲ ਖ਼ਾਲਸਾ ਦਲ ਦੇ ਸਹਿਯੋਗ ਨਾਲ ਭੰਡਾਰੀ ਪੁਲ ਤੇ ਇਸ ਵਿਰੁਧ ਸ਼ਾਂਤਮਈ ਰੋਸ ਮੁਜ਼ਾਹਰਾ ਕਰਦਿਆਂ ਪ੍ਰਧਾਨ ਮੰਤਰੀ ਨੂੰ ਅਪਣਾ ਬਿਆਨ ਵਾਪਸ ਲੈਣ ਲਈ ਕਿਹਾ ਹੈ। ਰੋਸ ਦੌਰਾਨ ਗੁਰਬਾਣੀ ਦੀ ਪੰਕਤੀਆਂ ਜੋ ਸਿੱਖ ਧਰਮ ਨੂੰ ਸਿਧਾਂਤਕ ਤੌਰ ’ਤੇ ਵੱਖਰੀ ਪਹਿਚਾਣ ਦਿੰਦੀਆਂਂ ਹਨ, ਦਾ ਪ੍ਰਦਰਸ਼ਨ ਵੀ ਕੀਤਾ ਗਿਆ।

ਜਥੇਬੰਦੀ ਦੇ ਆਗੂਆਂ ਪ੍ਰੋਫ਼ੈਸਰ ਬਲਜਿੰਦਰ ਸਿੰਘ (ਹਵਾਰਾ ਕਮੇਟੀ), ਅਮਰੀਕ ਸਿੰਘ ਬੱਲੋਵਾਲ (ਖ਼ਾਲਸਾ ਲੀਗ) ਤੇ ਮਹਾਬੀਰ ਸਿੰਘ ਸੁਲਤਾਨਵਿੰਡ (ਅਕਾਲ ਖ਼ਾਲਸਾ ਦਲ) ਨੇ ਕਿਹਾ ਕਿ ਭਾਰਤ ‘ਚ ਅਨੇਕਾਂ ਕੌਮਾਂ ਹਨ। ਇਸ ਲਈ ਇੱਥੇ ਹਿੰਦੂ ਰਾਸ਼ਟਰ ਦੀ ਗੱਲ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਕਿਸੇ ਦੇ ਧਰਮ ਬਾਰੇ ਕੋਈ ਦੁਖਦਾਈ ਤੇ ਭੜਕਾਊ ਟਿਪਣੀ ਕਰਨੀ ਚਾਹੀਦੀ ਹੈ।

ਬਾਦਲਾਂ ਵਲੋਂ RSS ਜਥੇਦਾਰ ਇਕਬਾਲ ਸਿੰਘ ਨੇ ਸਿੱਖਾਂ ਨੂੰ ਲਵ-ਕੁਸ਼ ਦੀ ਬੰਸਾਵਲੀ ਨਾਲ ਜੋੜਨ ਦੇ ਦਿੱਤੇ ਕੋਝੇ ਬਿਆਨ ’ਤੇ ਆਗੂਆਂ ਨੇ ਕਿਹਾ ਕਿ ਇਕਬਾਲ ਸਿੰਘ ਅਪਣਾ ਮਾਨਸਕ ਸੰਤੁਲਨ ਗਵਾ ਚੁਕੇ ਹਨ, ਤੇ ਸਿੱਖ ਕੌਮ ਦੇ ਵਿਰੋਧੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ। ਇਕਬਾਲ ਸਿੰਘ ਨੂੰ ਚਿਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਉਹ ਅਪਣੀ ਜ਼ੁਬਾਨ ’ਤੇ ਕਾਬੂ ਰੱਖੇ ਤੇ ਸਿੱਖਾਂ ਨਾਲ ਨਾ ਟਕਰਾਏ।

Exit mobile version