‘ਦ ਖ਼ਾਲਸ ਬਿਊਰੋ :- ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਕਿਸਾਨੀ ਅੰਦੋਲਨ ਬਾਰੇ ਬੋਲਦਿਆਂ ਕਿਹਾ ਕਿ ਖੇਤੀ ਕਾਨੂੰਨਾਂ ‘ਤੇ ਸਰਕਾਰ ਸੋਧ ਅਤੇ ਗੱਲਬਾਤ ਕਰਨ ਲਈ ਤਿਆਰ ਹੈ ਪਰ ਕਿਸਾਨਾਂ ਜਾਂ ਲੋਕਾਂ ਵੱਲੋਂ ਬੀਜੇਪੀ ਲੀਡਰਾਂ ਜਾਂ ਮੰਤਰੀਆਂ ਦਾ ਵਿਰੋਧ ਕਰਨ ਨਾਲ ਕਿਸਾਨਾਂ ਨੂੰ ਨਹੀਂ, ਸਿਰਫ਼ ਕਾਂਗਰਸ ਨੂੰ ਹੀ ਫਾਇਦਾ ਹੋਵੇਗਾ। ਹਰਿਆਣਾ ਸਮੇਤ ਪੰਜਾਬ ਅਤੇ ਯੂਪੀ ਵਿੱਚ ਬੀਜੇਪੀ ਲੀਡਰਾਂ ਅਤੇ ਹੋਰ ਮੰਤਰੀਆਂ ਦਾ ਲੋਕਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਜੇਪੀ ਦਲਾਲ ਨੇ ਕਿਹਾ ਕਿ ਹਰਿਆਣਾ ਦੀ ਪਿਆਸ ਐੱਸਵਾਈਐੱਲ ਦੇ ਪਾਣੀ ਨਾਲ ਹੀ ਬੁੱਝੇਗੀ। ਉਨ੍ਹਾਂ ਨੇ ਫਸਲਾਂ ‘ਤੇ ਟ੍ਰੈਕਟਰ ਚਲਾਉਣ ਨੂੰ ਗਲਤ ਦੱਸਿਆ ਇਸਨੂੰ ਅੰਨ ਦਾ ਅਪਮਾਨ ਕਰਨਾ ਦੱਸਿਆ।
View Comments