The Khalas Tv Blog India ਖਰੜ ’ਚ ਹਰਿਆਣਵੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਬੈੱਡ ’ਤੇ ਮਿਲੀ ਖ਼ੂਨ ’ਚ ਲਥਪਥ ਲਾਸ਼
India Punjab

ਖਰੜ ’ਚ ਹਰਿਆਣਵੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਬੈੱਡ ’ਤੇ ਮਿਲੀ ਖ਼ੂਨ ’ਚ ਲਥਪਥ ਲਾਸ਼

ਮੁਹਾਲੀ ਵਿੱਚ ਅੱਜ (ਐਤਵਾਰ, 12 ਮਈ) ਸਵੇਰੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਬੈੱਡ ’ਤੇ ਉਸ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਮਿਲੀ। ਇਹ ਘਟਨਾ ਖਰੜ ਦੀ ਦਰਪਨ ਸਿਟੀ ਸੁਸਾਇਟੀ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਤੁਸ਼ਾਰ (22) ਵਜੋਂ ਹੋਈ ਹੈ ਜੋ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਰਹਿਣ ਵਾਲਾ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ।

ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤੁਸ਼ਾਰ ਮੁਹਾਲੀ ਦੇ ਇੱਕ ਕੈਫੇ ਹਾਊਸ ਵਿੱਚ ਕੰਮ ਕਰਦਾ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਸ ਦਾ ਕਤਲ ਕਿਵੇਂ ਕੀਤਾ ਗਿਆ। ਪੁਲਿਸ ਸੁਸਾਇਟੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

21-year-old man found murdered in his house in Punjab's Kharar
ਫੋਟੋ – ਪੰਜਾਬੀ ਟ੍ਰਿਬਿਊਨ

ਅੱਜ ਸਵੇਰੇ ਤੁਸ਼ਾਰ ਜਦੋਂ ਕੈਫੇ ਕੰਮ ਕਰਨ ਲਈ ਨਹੀਂ ਪਹੁੰਚਿਆ ਤਾਂ ਕੈਫੇ ਦੇ ਹੋਰ ਮੁਲਾਜ਼ਮ ਉਸ ਨੂੰ ਦੇਖਣ ਲਈ ਸੁਸਾਇਟੀ ਵਿੱਚ ਆਏ। ਉਨ੍ਹਾਂ ਦੇਖਿਆ ਕਿ ਤੁਸ਼ਾਰ ਦੀ ਲਾਸ਼ ਘਰ ਦੇ ਕਮਰੇ ’ਚ ਪਈ ਸੀ। ਉਸ ਦੇ ਸਿਰ ’ਤੇ ਸੱਟ ਲੱਗੀ ਹੋਈ ਸੀ ਤੇ ਖੂਨ ਵਹਿ ਰਿਹਾ ਸੀ। ਮੰਜੇ ’ਤੇ ਪਏ ਸਿਰਹਾਣੇ ‘ਤੇ ਵੀ ਖੂਨ ਸੀ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਰੌਲਾ ਪਾਇਆ ਤੇ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ। ਫਿਰ ਪੁਲਿਸ ਬੁਲਾਈ ਗਈ।

ਮੌਕੇ ’ਤੇ ਪੁੱਜੇ ASI ਕਰਨੈਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪਹੁੰਚ ਗਏ ਸਨ। ਉਨ੍ਹਾਂ ਕਿਹਾ ਹੈ ਕਿ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਨੌਜਵਾਨ ਦਾ ਵੇਰਵਾ ਜਾਣਨ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ – ਨਡਾਲਾ ‘ਚ ਭਰਾ ਨੂੰ ਕਤਲ ਕਰਨ ਵਾਲਾ ਭਰਾ ਗ੍ਰਿਫ਼ਤਾਰ, ਮਿਲਿਆ ਰਿਮਾਂਡ

 

Exit mobile version