The Khalas Tv Blog India ਪੰਜਾਬ ਵੱਲੋਂ SYL ਪਾਣੀ ਦੇਣ ‘ਤੇ ਹੱਥ ਖੜੇ ਕੀਤੇ ਤਾਂ ਹੁਣ ਹਰਿਆਣਾ ਨੇ ਲੱਭਿਆ ਨਵਾਂ ਰਸਤਾ
India Punjab

ਪੰਜਾਬ ਵੱਲੋਂ SYL ਪਾਣੀ ਦੇਣ ‘ਤੇ ਹੱਥ ਖੜੇ ਕੀਤੇ ਤਾਂ ਹੁਣ ਹਰਿਆਣਾ ਨੇ ਲੱਭਿਆ ਨਵਾਂ ਰਸਤਾ

Haryana will get water from ganga yamuna link

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ GYL ਲਈ ਯੂਪੀ ਦੇ ਸੀਐੱਮ ਯੋਗੀ ਨੂੰ ਲਿਖੀ ਚਿੱਠੀ

ਬਿਊਰੋ ਰਿਪੋਰਟ : ਪੰਜਾਬ ਵੱਲੋਂ SYL ਦੇ ਜ਼ਰੀਏ ਪਾਣੀ ਦੇਣ ਤੋਂ ਸਾਫ਼ ਇਨਕਾਰ ਕਰਨ ਤੋਂ ਬਾਅਦ ਹੁਣ ਹਰਿਆਣਾ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਹੋਰ ਰਸਤੇ ਤਲਾਸ਼ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਪੱਤਰ ਲਿਖ ਕੇ ਗੰਗਾ ਯਮੁਨਾ ਲਿੰਕ ਨਹਿਰ (GYL) ਦੇ ਜ਼ਰੀਏ ਪਾਣੀ ਮੰਗਿਆ ਹੈ। ਦਰਾਸਲ ਹਰਿਆਣਾ ਦੇ ਗੁਰੂਗਰਾਮ ਵਿੱਚ ਪਾਣੀ ਦੀ ਕਾਫੀ ਕਮੀ ਹੈ ਜਿਸ ਦੀ ਵਜ੍ਹਾ ਕਰਕੇ GWUS ਚੈੱਨਲ ਦੀ ਹੱਦ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ।

GYL ਤੋਂ ਆਵੇਗਾ ਹਰਿਆਣਾ ਨੂੰ ਪਾਣੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਹਨ ਕਿ ਗੰਗਾ ਨਦੀ ਤੋਂ ਪਾਣੀ ਲਿਆਉਣ ਦੇ ਲਈ ਜ਼ਰੂਰੀ ਕਦਮ ਚੁੱਕੇ ਜਾਣ। ਇਸ ਦੇ ਲਈ ਸੂਬਾ ਸਰਕਾਰ ਨੇ ਗੰਗਾ ਯਮੁਨਾ ਲਿੰਕ ਨਹਿਰ (GYL) ਬਣਾਉਣ ਦੇ ਲਈ ਕੇਂਦਰ ਅਤੇ ਯੂਪੀ ਸਰਕਾਰ ਨੂੰ ਪੱਤਰ ਲਿਖਿਆ ਹੈ । ਇਸ ਲਿੰਕ ਨਹਿਰ ਨਾਲ ਬਣਨ ਨਾਲ ਹਰਿਆਣਾ ਨੂੰ ਵਾਧੂ ਪਾਣੀ ਮਿਲ ਸਕੇਗਾ । ਉਧਰ ਫਰੀਦਾਬਾਦ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਰੇਨੀਵੇਲ ਯੋਜਨਾ ‘ਤੇ ਜੋਰ ਦਿੱਤਾ ਜਾ ਰਿਹਾ ਹੈ। ਇਸ ਦੇ ਲਈ ਇੱਕ ਮਾਹਿਰਾਂ ਦੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜੋ ਯਮੁਨਾ ਵਿੱਚ ਅੰਡਰ ਗਰਾਉਂਡ ਫਲੋ ਦਾ ਨਰੀਖਣ ਕਰੇਗਾ ਅਤੇ ਨਾਲ ਹੀ ਇਹ ਵੀ ਪਤਾ ਲਗਾਏਗਾ ਕਿ ਦੱਖਣੀ ਹਰਿਆਣਾ ਨੂੰ ਪਾਣੀ ਦੀ ਕਿੰਨੀ ਜ਼ਰੂਰਤ ਹੈ।

ਹਰਿਆਣਾ ਸਰਕਾਰ ਨੇ 2030 ਦੀ ਅਬਾਦੀ ਦੇ ਹਿਸਾਬ ਨਾਲ 1 ਹਜ਼ਾਰ ਕਿਉਸਿਕ ਪਾਣੀ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਚੈੱਨਲ ਦੀ ਰਿਮਾਂਡਲਿੰਗ ‘ਤੇ ਤਕਰੀਬਨ 1600 ਕਰੋੜ ਦੀ ਲਾਗਤ ਆਵੇਗੀ । ਇਹ ਫੈਸਲਾ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿੱਚ ਸਿਚਾਈ ਅਤੇ ਜਲ ਵਿਭਾਗ ਦੇ ਨਾਲ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ । ਹਰਿਆਣਾ ਨੇ ਕਿਹਾ ਪਾਣੀ ਸਹੀ ਪ੍ਰਬੰਧ ਕਰਨ ਦੇ ਲਈ ਹਰਿਆਣਾ ਸਰਕਾਰ ਜਲਦ ਹੀ ਨਵੀਂ ਪਾਲਿਸੀ ਲਾਗੂ ਕਰੇਗੀ । ਨਵੀਂ ਪਾਲਿਸੀ ਦੇ ਤਹਿਤ ਡਬਲ ਪਾਈਪ ਲਾਈਨ ਵਿਛਾਈ ਜਾਵੇਗੀ ।

Exit mobile version