ਬਿਉਰੋ ਰਿਪੋਰਟ : ਹਰਿਆਣਾ ਦੇ ਰਿਵਾੜੀ ਵਿੱਚ ਸ਼ਨਿੱਚਰਵਾਰ ਨੂੰ ਇੱਕ ਕੰਪਨੀ ਦੇ ਬਾਇਲਰ ਫਟ ਗਿਆ ਹੈ ਜਿਸ ਦੀ ਚਪੇਟ ਵਿੱਚ 100 ਤੋਂ ਵੱਧ ਮੁਲਾਜ਼ਮ ਆ ਗਏ ਹਨ । 30 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿੰਨਾਂ ਨੂੰ ਰੇਵਾੜੀ ਸ਼ਹਿਹ ਦੇ ਟਰਾਮਾ ਸੈਂਟਰ ਵਿੱਚ ਲਿਜਾਇਆ ਗਿਆ ਹੈ। ਹਾਦਸਾ ਧਾਰੂਹੇੜਾ ਸਨਅਤੀ ਖੇਤਰ ਸਥਿਤ ਆਟੋ ਪਾਰਟਸ ਬਣਾਉਣ ਵਾਲੀ ਲਾਈਫ ਲਾਂਗ ਫੈਕਟਰੀ ਵਿੱਚ ਹੋਇਆ ਹੈ । ਸ਼ਾਮ 7 ਵਜੇ ਹਰ ਰੋਜ਼ ਵਾਂਗ ਮੁਲਾਜ਼ਮ ਕੰਮ ਕਰ ਰਹੇ ਸੀ । ਅਚਾਨਕ ਜ਼ੋਰਦਾਰ ਧਮਾਕਾ ਹੋਇਆ ਅਤੇ ਬਾਇਲਰ ਫਟ ਗਿਆ । 100 ਤੋਂ ਜ਼ਿਆਦਾ ਮੁਲਾਜ਼ਮ ਇਸ ਦੀ ਚਪੇਟ ਵਿੱਚ ਆ ਗਏ । ਇਤਲਾਹ ਮਿਲਣ ਦੇ ਬਾਅਦ ਕਈ ਐਂਬੂਲੈਂਸ ਦੀਆਂ ਗੱਡੀਆਂ ਫੈਕਟਰੀ ਵਿੱਚ ਪਹੁੰਚ ਗਈਆਂ ਹਨ । ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ । ਇੱਕ-ਇੱਕ ਕਰਕੇ ਝੁਲਸੇ ਲੋਕਾਂ ਨੂੰ ਫੈਕਟਰੀ ਤੋਂ ਬਾਹਰ ਲਿਜਾਕੇ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ ।
ਬਾਈਲਰ ਕਿਵੇਂ ਫਟਿਆ ? ਕਿਉਂ ਫਟਿਆ ? ਇਸ ਦੇ ਪਿੱਛੇ ਕਿਸੇ ਦੀ ਲਾਪਰਵਾਹੀ ਸੀ ? ਜਾਂ ਫਿਰ ਹਾਦਸਾ ਇਸ ਦੀ ਜਾਂਚ ਪੁਲਿਸ ਅਤੇ ਮੌਕੇ ਪਹੁੰਚੇ ਅਧਿਕਾਰੀ ਕਰ ਰਹੇ ਹਨ । ਫਿਲਹਾਲ ਵੱਧ ਤੋਂ ਵੱਧ ਲੋਕਾਂ ਦੀ ਜਾਨ ਕਿਵੇਂ ਬਚਾਈ ਜਾ ਸਕਦੀ ਹੈ,ਪ੍ਰਸ਼ਾਸਨ ਇਸੇ ਵਿੱਚ ਰੁਝਿਆ ਹੋਇਆ ਹੈ ।