ਬਿਉਰੋ ਰਿਪੋਰਟ : ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਕੂਚ ਰੋਕਣ ਦੇ ਲਈ ਹਰਿਆਣਾ ਸਰਕਾਰ ਨੇ ਪੂਰੀ ਤਿਆਰੀ ਹੋਣ ਦਾ ਦਾਅਵਾ ਕੀਤਾ ਹੈ । ਹਰਿਆਣਾ ਦਾਖਲ ਹੋਣ ਵਾਲੇ ਸ਼ੰਭੂ ਬਾਰਡਰ ‘ਤੇ ਪੁਲਿਸ ਨੇ ਕਿੱਲਾ ਬੰਦੀ ਕੀਤੀ ਹੋਈ ਹੈ। ਇਸ ਦੌਰਾਨ ਪੁਲਿਸ ਨੇ ਜਿਹੜੀ ਮੋਕ ਡ੍ਰਿਲ ਕੀਤੀ ਹੈ ਉਸ ਨੇ ਪੋਲ ਖੋਲ ਦਿੱਤੀ ਹੈ । ਮੋਕ ਡ੍ਰਿਲ ਦੌਰਾਨ ਅਥਰੂ ਗੈਸ ਦੇ ਜਿਹੜੇ ਗੋਲੇ ਛੱਡੇ ਗਏ ਉਹ ਐਕਸਪਾਇਰੀ ਡੇਟ ਸਨ । ਉਨ੍ਹਾਂ ਦੇ ਖਤਮ ਹੋਣ ਦੀ ਅਖੀਰਲੀ ਤਰੀਕ 2020 ਲਿਖੀ ਹੋਈ ਸੀ । ਉਧਰ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਸੁੱਟਣ ਦੇ ਲਈ ਇਸ ਵਾਰ ਡ੍ਰੋਨ ਦਾ ਸਹਾਰਾ ਲੈ ਰਹੀ ਹੈ । ਕੈਮਰੇ ਦੀ ਨਜ਼ਰ ਨਾਲ ਡ੍ਰੋਨ ਸਹੀ ਥਾਂ ‘ਤੇ ਸੁੱਟੇ ਜਾ ਸਕਣ ਇਸ ਦੀ ਪੂਰੀ ਪਲਾਨਿੰਗ ਤਿਆਰ ਕਰ ਲਈ ਹੈ । ਪੰਜਾਬ ਤੋਂ ਦਿੱਲੀ ਜਾਣ ਵਾਲੇ ਰਸਤਿਆਂ ਨੂੰ ਪੰਜਾਬ ਪੁਲਿਸ ਨੇ ਡਾਇਵਰਟ ਕਰ ਦਿੱਤਾ ਹੈ।
ਦਿੱਲੀ ਪਹੁੰਚਣ ਦੇ ਲਈ ਇਹ ਦੋ ਰਸਤੇ
ਜੇਕਰ ਤੁਸੀਂ ਚੰਡੀਗੜ੍ਹ,ਪੰਜਾਬ,ਹਿਮਾਚਲ ਤੋਂ ਯਮੁਨਾਨਗਰ,ਕਰਨਾਲ,ਦਿੱਲੀ ਵੱਲ ਜਾਣ ਲਈ ਜਾਣਾ ਹੈ ਤਾਂ ਤੁਹਾਨੂੰ ਪੰਚਕੂਲਾ ਤੋਂ ਰਾਮਗੜ੍ਹ ਜਾਣਾ ਹੋਵੇਗਾ ਉਸ ਤੋਂ ਬਾਅਦ ਬਰਵਾਲਾ,ਮੋਲੀ ਚੌਕ,ਸ਼ਾਹਿਜ਼ਾਦਪੁਰ,NH-33,ਸਾਹਾ ਚੌਕ,ਸ਼ਾਹਬਾਦ ਤੋਂ ਪਿਪਲੀ ਫਿਰ ਉਮਰੀ ਚੌਕ,ਨੀਲੋਖੇੜੀ,ਤਰਾਵੜੀ,ਬਲਦੀ ਚੌਕ,ਕਰਨਾਲ ਤੋਂ ਤੁਸੀਂ ਦਿੱਲੀ ਪਹੁੰਚ ਸਕਦੇ ਹੋ।
ਇਸ ਤੋਂ ਇਲਾਵਾ ਇੱਕ ਹੋਰ ਰੂਟ ਵੀ ਹੈ। ਇਹ ਹੈ ਪੰਚਕੂਲਾ ਤੋਂ ਰਾਮਗੜ,ਬਰਵਾਲਾ,ਮੋਲੀ ਚੌਕ,ਸ਼ਹਿਜਾਦਪੁਰ, NH-33,ਸਾਹਾ ਚੌਕ,ਦੋਸੜਕਾ,ਯਮੁਨਾਗਰ ਬਾਾਈਪਾਸ,ਜਗਾਧਰੀ,ਔਰਗਾਬਾਦ,ਰਾਦੌਰ,ਲਾਡਵਾ,ਇੰਦਰੀ,ਬਲਈ ਚੌਕ,ਕਰਨਾਲ
ਉਧਰ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖ ਦੇ ਹੋਏ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ,ਖਨੌਰੀ ਤੋਂ ਇਲਾਵਾ ਹਰਿਆਣਾ ਅਤੇ ਦਿੱਲੀ ਦੇ ਸਿੰਘੂ ਅਤੇ ਟਿਕਰੀ ਸਮੇਤ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਜਾ ਚੁੱਕਿਆ ਹੈ । ਇੱਥੇ ਸੀਮੰਟ ਦੇ ਸਲੈਬ,ਕੰਢਿਆਲੀ ਤਾਰਾਂ,ਕਿੱਲ ਲਗਾਏ ਗਏ ਹਨ । ਉਧਰ ਕਿਸਾਨਾਂ ਦੇ ਹੌਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਦਾਅਵਾ ਕੀਤਾ ਹੈ ਜਿਸ ਤਰ੍ਹਾਂ ਅਸੀਂ ਪਿਛਲੀ ਵਾਰ ਬੈਰੀਕੇਟ ਤੋੜੇ ਸਨ ਇਸ ਵਾਰ ਵੀ ਅੱਗੇ ਵਧਾਗੇ ।
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਸਥਿਤ ਗਾਜੀਪੁਰ ਬਾਰਡਰ ‘ਤੇ ਲੋਹੇ ਦੇ ਬੈਰੀਕੇਡਸ ਲੱਗਾ ਦਿੱਤੇ ਗਏ ਹਨ । ਧਾਰਾਂ 144 ਲਾਗੂ ਕਰ ਦਿੱਤੀ ਗਈ ਹੈ, UP ਨੂੰ ਦਿੱਲੀ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇ-9 ਦੀ ਸਰਵਿਸ ਲਾਈਨ ਬੰਦ ਕਰ ਦਿੱਤੀ ਗਈ ਹੈ।
ਦਿੱਲੀ ਚਲੋਂ ਮਾਰਚ ਦੇ ਮੱਦੇਨਜ਼ਰ ਪੂਰੀ ਦਿੱਲੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੌਰਾਨ ਕੌਮੀ ਰਾਜਧਾਨੀ ਵਿੱਚ ਟਰੈਕਟਰ ਟਰਾਲੀ ਲਿਆਉਣ, ਸੜਕ ਜਾਮ ਕਰਨ, ਲਾਊਡ ਸਪੀਕਰਾਂ ਦੀ ਵਰਤੋਂ ਕਰਨ ਉਤੇ ਵੀ ਪਾਬੰਦੀ ਰਹੇਗੀ। ਇਹ ਹੁਕਮ 12 ਮਾਰਚ ਤਕ ਲਾਗੂ ਰਹਿਣਗੇ।ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਵਲੋਂ ਜਾਰੀ ਹੁਕਮਾਂ ਅਨੁਸਾਰ ਕੌਮੀ ਰਾਜਧਾਨੀ ਵਿਚ ਟਰੈਕਟਰਾਂ ਦੇ ਦਾਖ਼ਲੇ ‘ਤੇ ਵੀ ਪਾਬੰਦੀ ਹੈ। ਬੰਦੂਕਾਂ ਅਤੇ ਜਲਣਸ਼ੀਲ ਸਮੱਗਰੀ ਦੇ ਨਾਲ-ਨਾਲ ਇੱਟਾਂ ਅਤੇ ਪੱਥਰ ਵਰਗੇ ਅਸਥਾਈ ਹਥਿਆਰਾਂ ਨੂੰ ਲੈ ਕੇ ਜਾਣ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ, ਪੁਲਿਸ ਨੇ 5,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਹਨ, ਜਦਕਿ ਸੜਕਾਂ ਨੂੰ ਰੋਕਣ ਲਈ ਕਰੇਨ ਅਤੇ ਹੋਰ ਭਾਰੀ ਵਾਹਨ ਤਾਇਨਾਤ ਕੀਤੇ ਗਏ ਹਨ। ਰਾਸ਼ਟਰੀ ਰਾਜਧਾਨੀ ‘ਚ 13 ਫਰਵਰੀ ਨੂੰ ਕਿਸਾਨਾਂ ਦੇ ਪ੍ਰਸਤਾਵਿਤ ‘ਦਿੱਲੀ ਚੱਲੋ’ ਮਾਰਚ ਦੇ ਮੱਦੇਨਜ਼ਰ ਸਿੰਘੂ, ਗਾਜ਼ੀਪੁਰ ਅਤੇ ਟਿੱਕਰੀ ਸਰਹੱਦਾਂ ‘ਤੇ ਸੁਰੱਖਿਆ ਸਖਤ ਕਰ ਦਿਤੀ ਗਈ ਹੈ ਅਤੇ ਆਵਾਜਾਈ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ।
ਕਿਸਾਨ ਅੰਦੋਲਨ ਨੂੰ ਵੇਖ ਦੇ ਹੋਏ ਰਾਜਸਥਾਨ ਨਾਲ ਲੱਗੇ ਪੰਜਾਬ-ਹਰਿਆਣਾ ਦੇ ਬਾਰਡਰ ‘ਤੇ ਅਲਰਟ ਜਾਰੀ ਕੀਤਾ ਗਿਆ ਹੈ। ਰਾਜਸਥਾਨ ਨਾਲ ਲੱਗ ਦੇ ਹਨੂਮਾਨਗੜ ਜ਼ਿਲ੍ਹੇ ਦੇ ਪੰਜਾਬ ਅਤੇ ਹਰਿਆਣਾ ਬਾਰਡਰ ‘ਤੇ ਦੋਵਾਂ ਪਾਸੇ ਤੋਂ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ।