The Khalas Tv Blog India ਗੁਆਂਢੀ ਸੂਬੇ ’ਚ 13 ਦਿਨ ਸਰਗਰਮ ਰਹੇਗਾ ਮਾਨਸੂਨ! ਅੱਜ 3 ਜ਼ਿਲ੍ਹਿਆਂ ’ਚ ਬਦਲੇਗਾ ਮੌਸਮ
India

ਗੁਆਂਢੀ ਸੂਬੇ ’ਚ 13 ਦਿਨ ਸਰਗਰਮ ਰਹੇਗਾ ਮਾਨਸੂਨ! ਅੱਜ 3 ਜ਼ਿਲ੍ਹਿਆਂ ’ਚ ਬਦਲੇਗਾ ਮੌਸਮ

weather update todays weather weather today weather update today

ਬਿਉਰੋ ਰਿਪੋਰਟ: ਹਰਿਆਣਾ ਵਿੱਚ ਅੱਜ ਵੀ 3 ਜ਼ਿਲਿਆਂ ’ਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਪੰਚਕੂਲਾ, ਅੰਬਾਲਾ ਅਤੇ ਕੁਰੂਕਸ਼ੇਤਰ ਜ਼ਿਲ੍ਹੇ ਸ਼ਾਮਲ ਹਨ। ਹਾਲਾਂਕਿ 24 ਘੰਟਿਆਂ ਦੌਰਾਨ ਕਿਤੇ ਵੀ ਮੀਂਹ ਨਾ ਪੈਣ ਕਾਰਨ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ਕਾਰਨ ਲੋਕ ਥੋੜ੍ਹਾ ਗਰਮੀ ਮਹਿਸੂਸ ਕਰ ਰਹੇ ਹਨ।

ਚੰਗੀ ਗੱਲ ਇਹ ਹੈ ਕਿ ਮਾਨਸੂਨ ਅਜੇ ਹਰਿਆਣਾ ਤੋਂ ਵਾਪਸ ਨਹੀਂ ਹਟੇਗਾ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਮਾਨਸੂਨ 29 ਸਤੰਬਰ ਤੱਕ ਸਰਗਰਮ ਰਹੇਗਾ। ਇਸ ਦੌਰਾਨ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੌਸਮ ਬਦਲਦਾ ਰਹੇਗਾ।

ਹੁਣ ਤੱਕ ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਈ ਹੈ। ਸੂਬੇ ਵਿੱਚ 17-18 ਸਤੰਬਰ ਨੂੰ ਵੀ ਮੌਸਮ ਖ਼ਰਾਬ ਰਹਿ ਸਕਦਾ ਹੈ। 18 ਸਤੰਬਰ ਨੂੰ ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਫਰੀਦਾਬਾਦ, ਨੂਹ ਅਤੇ ਪਲਵਲ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

Exit mobile version