The Khalas Tv Blog India ਕੋਰੋਨਾ ਦੀ ਸਥਿਤੀ ਹੋਈ ਗੰਭੀਰ, ਹਰਿਆਣਾ ਨੇ ਸਿਹਤ ਸਹੂਲਤਾਂ ਵਿੱਚ ਕੀਤਾ ਵੱਡਾ ਵਾਧਾ
India

ਕੋਰੋਨਾ ਦੀ ਸਥਿਤੀ ਹੋਈ ਗੰਭੀਰ, ਹਰਿਆਣਾ ਨੇ ਸਿਹਤ ਸਹੂਲਤਾਂ ਵਿੱਚ ਕੀਤਾ ਵੱਡਾ ਵਾਧਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਰਿਆਣੇ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕੋਰੋਨਾ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਸੂਬੇ ਦੇ ਹਰ ਜ਼ਿਲ੍ਹੇ ਨੂੰ ਐਮਰਜੈਂਸੀ 112 ਨੰਬਰ ਦੀਆਂ 20 ਗੱਡੀਆਂ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾ ਵੱਲੋਂ ਕੋਰੋਨਾ ਕੇਅਰ ਸੈਂਟਰ ਲਈ ਡਿਪਟੀ ਕਮਿਸ਼ਨਰਾਂ ਨੂੰ ਬਿਸਤਰੇ ਅਤੇ ਮੈਡੀਕਲ ਸਟਾਫ ਦੀ ਸਮਰੱਥਾ ਵਧਾਉਣ ਲਈ ਵੀ ਕਿਹਾ ਗਿਆ ਹੈ।

ਵਿਜ ਨੇ ਕਿਹਾ ਕਿ ਅਸੀਂ 1400 ਐਮ.ਬੀ.ਬੀ.ਐਸ ਸੀਨੀਅਰ ਵਿਦਿਆਰਥੀਆਂ ਨੂੰ ਜ਼ਿਲ੍ਹਿਆਂ ਦੇ ਹਸਪਤਾਲ ਵਿੱਚ ਤੈਨਾਤ ਕੀਤਾ ਹੈ। 1 ਮਈ ਤੋਂ ਟੀਕਾਕਰਨ ਮੁਹਿੰਮ ਦੇ ਤੀਜੇ ਪੜਾਅ ਲਈ 68 ਲੱਖ ਕੋਵਿਡ ਟੀਕੇ ਮੰਗਵਾਏ ਗਏ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਟੀਕੇ ਵੇਲੇ ਸਿਰ ਪਹੁੰਚ ਜਾਣਗੇ।

Exit mobile version