The Khalas Tv Blog India ਕਿਸਾਨਾਂ ਨੇ ਸਮਝਦਾਰੀ ਨਾਲ ਰੋਕਿਆ ਵੱਡਾ ਰੇਲ ਹਾਦਸਾ! ਸੈਂਕੜੇ ਲੋਕਾਂ ਦੀ ਜਾਨ ਬਚੀ, ਡਰਾਈਵ ਨੇ ਕਿਸਾਨਾਂ ਨੂੰ ਇਸ ਤਰ੍ਹਾਂ ਕੀਤਾ ਇਸ਼ਾਰਾ
India Khetibadi

ਕਿਸਾਨਾਂ ਨੇ ਸਮਝਦਾਰੀ ਨਾਲ ਰੋਕਿਆ ਵੱਡਾ ਰੇਲ ਹਾਦਸਾ! ਸੈਂਕੜੇ ਲੋਕਾਂ ਦੀ ਜਾਨ ਬਚੀ, ਡਰਾਈਵ ਨੇ ਕਿਸਾਨਾਂ ਨੂੰ ਇਸ ਤਰ੍ਹਾਂ ਕੀਤਾ ਇਸ਼ਾਰਾ

ਬਿਉਰੋ ਰਿਪੋਰਟ – ਕਿਸਾਨਾਂ (FARMER) ਦਾ ਸਮਝਦਾਰੀ ਨਾਲ ਵੱਡਾ ਟ੍ਰੇਨ ਹਾਦਸਾ (TRAIN ACCIDENT) ਟਲ਼ ਗਿਆ ਹੈ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਐਲਨਾਬਾਅਦ ਖੇਤਰ ਵਿੱਚ ਮੀਂਹ ਦੇ ਕਾਰਨ ਪਿੰਡ ਬੇਹਰਵਾਲਾ ਅਤੇ ਤਲਵਾੜਾ ਖੁਰਦ ਦੇ ਵਿਚਾਲੇ ਰੇਲਵੇ ਅੰਡਰਪਾਸ (UNDER PASS) ਵਿੱਚ ਪਾਣੀ ਭਰ ਗਿਆ ਸੀ। ਇਸ ਅੰਡਰਪਾਸ ਦੇ ਕੋਲ ਰੇਲਵੇ ਟਰੈਕ ਦੇ ਹੇਠਾਂ ਤੋਂ ਮਿੱਟੀ ਖਿਸਕ ਗਈ ਸੀ। ਇਸ ਨਾਲ 4 ਪੱਥਰ ਅਤੇ ਖੰਬੇ ਟਰੈਕ ਦੇ ਹੇਠਾਂ ਧੱਸ ਗਏ।

ਇਸ ਦੌਰਾਨ ਅੰਡਰਪਾਸ ਦੇ ਖੜੇ ਕਿਸਾਨਾਂ ਦੀ ਨਜ਼ਰ ਰੇਲਵੇ ਟਰੈਕ ’ਤੇ ਪਈ ਤਾਂ ਉਨ੍ਹਾਂ ਨੂੰ ਲੱਗਿਆ ਕਿ ਇਸ ਨਾਲ ਵੱਡਾ ਹਾਦਸਾ ਹੋ ਸਕਦਾ ਹੈ। ਇਸੇ ਦੌਰਾਨ ਕਿਸਾਨਾਂ ਨੇ ਟ੍ਰੇਨ ਦੀ ਅਵਾਜ਼ ਸੁਣੀ ਤਾਂ ਕਿਸਾਨ ਮੋਬਾਈਲ ਦੀ ਫਲੈਸ਼ ਲਾਈਟ ਅਤੇ ਚਾਰਜ ਲੈ ਕੇ ਰੇਲ ਗੱਡੀ ਵੱਲ ਭਜੇ। ਲੋਕੋ ਪਾਇਲਟ ਨੂੰ ਲੱਗਿਆ ਕੋਈ ਗੜਬੜੀ ਹੈ ਉਸ ਨੇ ਫੌਰਨ ਐਮਰਜੈਂਸੀ ਬ੍ਰੇਕ ਮਾਰ ਦਿੱਤੀ।

ਰੇਲਵੇ ਟਰੈਕ ਨੂੰ ਠੀਕ ਕਰਨ ਦੇ ਲਈ 40 ਮਿੰਟ ਦਾ ਸਮਾਂ ਲੱਗਿਆ ਇਸ ਦੇ ਬਾਅਦ ਟ੍ਰੇਨ ਹੋਲੀ-ਹੀਲੋ ਟਰੈਕ ਤੋਂ ਗੁਜਰੀ ਕਿਸਾਨਾਂ ਦੀ ਵਜ੍ਹਾ ਕਰਕੇ ਸੈਂਕੜੇ ਯਾਤਰੀਆਂ ਦੀ ਜਾਨ ਬਚੀ ਹੈ। ਇਸ ਨਾਲ ਵੱਡਾ ਰੇਲ ਹਾਦਸਾ ਹੋ ਸਕਦਾ ਸੀ, ਟ੍ਰੇਨ ਪਟਰੀ ਤੋਂ ਵੀ ਉਤਰ ਸਕਦੀ ਸੀ।

ਅੰਡਰਪਾਲ ਜਿੱਥੇ ਮਿੱਟੀ ਖਿਸਕੀ ਸੀ ਉਹ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਹੈ। ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਰੇਲਵੇ ਅਧਿਕਾਰੀ ਵੱਲੋਂ ਟਰੈਕ ਦੀ ਸਾਂਭ ਸੰਭਾਲ ਦੇ ਲਈ ਠੀਕ ਇੰਤਜ਼ਾਮ ਨਹੀਂ ਹਨ। ਪਿਛਲੇ 2 ਮਹੀਨੇ ਦੇ ਅੰਦਰ ਲਗਾਤਾਰ ਕਈ ਰੇਲ ਹਾਦਸੇ ਹੋਏ ਹਨ। ਵਿਰੋਧੀ ਧਿਰ ਨੇ ਜਦੋਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਕੋਲੋ ਲੋਕ ਸਭਾ ਵਿੱਚ ਸਵਾਲ ਪੁੱਛਿਆ ਤਾਂ ਉਹ ਆਪਣੀ ਉਪਲੱਬਧੀਆਂ ਗਿਣਵਾ ਕੇ ਪਿੱਠ ਥਾਪੜ ਰਹੇ ਸੀ।

ਇਹ ਵੀ ਪੜ੍ਹੋ – CM ਮਾਨ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾਂ ਨੂੰ ਕੇਂਦਰ ਨੇ ਦਿੱਤਾ ਵੱਡਾ ਝਟਕਾ ! ‘ਮੋਦੀ ਸਰਕਾਰ ਦਾ ਸਿਆਸੀ ਏਜੰਡਾ’!
Exit mobile version