The Khalas Tv Blog India BBMB ਪਾਣੀ ਵਿਵਾਦ ਹੋਰ ਗਰਮਾਇਆ ! ਹਰਿਆਣਾ ਨੇ ਹਿੱਸੇ ਤੋਂ ਵੱਧ ਪਾਣੀ ਮੰਗਿਆ ਤਾਂ ਪੰਜਾਬ ਦਾ ਆਇਆ ਇਹ ਜਵਾਬ
India Punjab

BBMB ਪਾਣੀ ਵਿਵਾਦ ਹੋਰ ਗਰਮਾਇਆ ! ਹਰਿਆਣਾ ਨੇ ਹਿੱਸੇ ਤੋਂ ਵੱਧ ਪਾਣੀ ਮੰਗਿਆ ਤਾਂ ਪੰਜਾਬ ਦਾ ਆਇਆ ਇਹ ਜਵਾਬ

ਬਿਉਰੋ ਰਿਪੋਰਟ – BBMB ਦੇ ਪਾਣੀ ਵਿਵਾਦ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿੱਚ ਵਿਵਾਦ ਜਾਰੀ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਮੀਟਿੰਗ ਵਿੱਚ ਪੰਜਾਬ ਦੇ ਸਕੱਤਰ ਕ੍ਰਿਸ਼ਣ ਕੁਮਾਰ ਅੇਤ ਚੀਫ ਇੰਜੀਨੀਅਰ ਸ਼ੇਰ ਸਿੰਘ ਸ਼ਾਮਲ ਹੋਏ । ਪੰਜਾਬ ਦੇ ਸਿਚਾਈ ਮੰਤਰੀ ਬਰਿੰਦਰ ਕੁਮਾਰ ਨੇ ਦੱਸਿਆ ਕਿ ਰਾਜਸਥਾਨ ਨੇ ਪੰਜਾਬ ਦੀ ਤਾਰੀਫ ਕੀਤੀ ਅਤੇ ਕਿਹਾ ਜਦੋਂ ਵੀ ਜ਼ਰੂਰਤ ਪਈ ਤਾਂ ਪੰਜਾਬ ਨੇ ਸਾਨੂੰ ਪਾਣੀ ਦਿੱਤਾ । ਉਧਰ ਹਰਿਆਣਾ ਦੀ ਸਰਕਾਰ ਨੇ ਸ਼ਿਕਾਇਤ ਕਰਦੇ ਹੋਏ 21 ਮਈ ਤੋਂ ਬਾਅਦ ਆਪਣੇ ਹਿੱਸੇ ਤੋਂ ਵੱਧ ਪਾਣੀ ਦੀ ਮੰਗ ਕਰ ਦਿੱਤੀ ।

21 ਮਈ ਨੂੰ ਹਰਿਆਣਾ ਨੂੰ ਨਵੇਂ ਕੋਟੇ ਦਾ ਪਾਣੀ 8500 ਕਿਊਸਿਕ ਛੱਡਿਆ ਜਾਵੇਗਾ,ਪਰ ਹਰਿਆਣਾ ਨੇ 10,300 ਕਿਉਸਿਕ ਪਾਣੀ ਦੀ ਮੰਗ ਕਰ ਦਿੱਤੀ ਹੈ ਜੋ ਮੁਨਕਿਨ ਨਹੀਂ ਹੈ। ਹਰਿਆਣਾ ਨੇ ਪਹਿਲਾਂ ਪੱਤਰ ਲਿਖ ਕੇ 9525 ਕਿਊਸਿਕ ਪਾਣੀ ਦੀ ਮੰਗ ਕੀਤੀ ਸੀ ।

ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਹਰਿਆਣਾ ਆਪਣੀ ਮੰਗ ਲਗਾਤਾਰ ਵਧਾ ਰਿਹਾ ਹੈ। ਇਸ ਸਮੇਂ ਭਾਖੜਾ ਮੇਨ ਲਾਈਨ ਜਿੱਥੋਂ ਪਾਣੀ ਆਉਂਦਾ ਹੈ ਉਸ ਦੀ ਹੱਦ 11700 ਕਿਉਸਿਕ ਪਾਣੀ ਹੈ । ਤਿੰਨ ਹਜ਼ਾਰ ਕਿਉਸਿਕ ਪਾਣੀ ਪੰਜਾਬ ਨੂੰ ਚਾਹੀਦਾ ਹੈ। 10300 ਹਰਿਆਣਾ ਮੰਗ ਰਿਹਾ ਹੈ ਇਹ ਮੁਨਕਿਨ ਨਹੀਂ ਹੋ ਸਕਦਾ ਹੈ । ਲਾਈਨ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ । ਜਦੋਂ ਅਧਿਕਾਰੀਆਂ ਨੇ BBMB ਦੇ ਚੇਅਰਮੈਨ ਦੇ ਸਾਹਮਣੇ ਰੱਖਿਆ ਤਾਂ ਉਨ੍ਹਾਂ ਕਿਹਾ ਅਸੀਂ ਇਸ ਮਾਮਲੇ ਨੂੰ ਵੇਖਾਗੇ ।

Exit mobile version