The Khalas Tv Blog India ਹਰਿਆਣਾ ਦੀ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਦਿੱਤਾ ਅਜਿਹਾ ਤੋਹਫਾ ਕਿ ਪੜ੍ਹ ਕੇ ਤੁਹਾਡੇ ਉੱਡ ਜਾਣਦੇ ਹੋਸ਼
India

ਹਰਿਆਣਾ ਦੀ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਦਿੱਤਾ ਅਜਿਹਾ ਤੋਹਫਾ ਕਿ ਪੜ੍ਹ ਕੇ ਤੁਹਾਡੇ ਉੱਡ ਜਾਣਦੇ ਹੋਸ਼

ਬਿਉਰੋ ਰਿਪੋਰਟ – ਹਰਿਆਣਾ ਵਿਚ ਫਾਰਮਾ ਕੰਪਨੀ ਵੱਲੋਂ ਆਪਣੇ ਕਰਮਚਾਰੀਆਂ ਨੂੰ ਦਿਵਾਲੀ ਤੇ ਕਾਰਾਂ ਦਾ ਤੋਹਫਾ ਦਿੱਤਾ ਹੈ। ਪੰਚਕੂਲਾ ਦੀ ਫਾਰਮਾ ਕੰਪਨੀ ਨੇ ਆਪਣੇ 15 ਕਰਮਚਾਰੀਆਂ ਨੂੰ ਕਾਰਾਂ ਗਿਫਟ ਕੀਤੀਆਂ ਹਨ। ਜਿਨ੍ਹਾਂ ਕਰਮਚਾਰੀਆਂ ਨੂੰ ਕਾਰਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਨੂੰ ਕੰਪਨੀ ਨੇ ਸਟਾਰ ਪਰਫਾਰਮਰ ਆਫ ਦਿ ਈਅਰ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਸੀ। ਦੱਸ ਦੇਈਏ ਕਿ ਪਿਛਲੇ ਸਾਲ ਵੀ ਇਸ ਕੰਪਨੀ ਨੇ ਆਪਣੇ ਕਈ ਕਰਮਚਾਰੀਆਂ ਨੂੰ ਕਾਰਾਂ ਦਾ ਤੋਹਫਾ ਦਿੱਤਾ ਸੀ।

ਇਸ ਸਬੰਧੀ ਕੰਪਨੀ ਦੇ ਮਾਲਕ ਨੇ ਕਿਹਾ ਕਿ ਵਧੀਆ ਕੰਮ ਕਰਨ ਵਾਲੇ ਕਰਨਚਾਰੀਆਂ ਨੂੰ ਵੱਡੇ ਤੋਹਫੇ ਦਿੱਤੇ ਗਏ ਹਨ ਇਸ ਨਾਲ ਹੋਰਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ। ਕਰਮਚਾਰੀਆਂ ਨੂੰ ਟਾਟਾ ਪੰਚ ਅਤੇ ਮਾਰੂਤੀ ਗ੍ਰੈਂਡ ਵਿਟਾਰਾ ਦੀਆਂ ਗੱਡੀਆਂ ਕਰਮਚਾਰੀਆਂ ਨੂੰ ਤੋਹਫੇ ਵਿਚ ਦਿੱਤੀਆਂ ਗਈਆਂ ਹਨ।  ਇਨ੍ਹਾਂ ਵਾਹਨਾਂ ਦੀ ਮਲਕੀਅਤ ਕੰਪਨੀ ਕੋਲ ਹੀ ਰਹੇਗੀ ਪਰ ਇਨ੍ਹਾਂ ਨੂੰ ਕਰਮਚਾਰੀ ਚਲਾਉਣਗੇ। ਕੰਪਨੀ ਨੇ ਦੱਸਿਆ ਕਿ ਜੇਕਰ ਕਰਮਚਾਰੀ ਵੱਲੋਂ ਕਾਰ ਦੀ ਵਰਤੋਂ ਦਫਤਰ ਆਉਣ ਜਾਣ ਲਈ ਕੀਤੀ ਜਾਵੇਗੀ ਤਾਂ ਉਸ ਦਾ ਸਾਰਾ ਖਰਚਾ ਵੀ ਕੰਪਨੀ ਵੱਲੋਂ ਚੁੱਕਿਆ ਜਾਵੇਗਾ ਅਤੇ ਜੇਕਰ ਕਰਮਚਾਰੀ ਕਾਰ ਨੂੰ ਨਿੱਜੀ ਤੌਰ ਤੇ ਵਰਤੇਜਾ ਤਾਂ ਉਸ ਨੂੰ ਖੁਦ ਖਰਚਾ ਕਰਨਾ ਪਵੇਗਾ। ਦੱਸ ਦੇਈਏ ਕਿ ਕੰਪਨੀ ਦਾ ਕਾਰੋਬਾਰ ਦਿੱਲੀ, ਮੁੰਬਈ, ਬੈਂਗਲੁਰੂ, ਕੋਲਕਾਤਾ, ਪੁਣੇ, ਗਾਜ਼ੀਆਬਾਦ ਵਰਗੇ ਕਈ ਵੱਡੇ ਅਤੇ ਛੋਟੇ ਸ਼ਹਿਰਾਂ ਵਿੱਚ ਫੈਲਿਆ ਹੋਇਆ ਹੈ।

ਇਹ ਵੀ ਪੜ੍ਹੋ –  ਫਿਲਮ ਐਮਰਜੈਂਸੀ ਨੂੰ ਸੈਂਸਰ ਬੋਰਡ ਵੱਲੋਂ ਹਰੀ ਝੰਡੀ, ਸਿਰਫ਼ 3 ਸੀਨ ਹੀ ਕੱਟੇ! ਕੰਗਨਾ ਨੇ ਦੱਸੀ ਰਿਲੀਜ਼ ਡੇਟ

 

Exit mobile version