ਬਿਉਰੋ ਰਿਪੋਰਟ : ਲੋਕਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਬੀਜੇਪੀ ਅਤੇ JJP ਦਾ ਗਠਜੋੜ ਟੁੱਟ ਗਿਆ ਹੈ । ਸੂਤਰਾਂ ਦੇ ਮੁਤਾਬਿਕ ਹੁਣ ਸਿਰਫ਼ ਐਲਾਨ ਹੀ ਬਾਕੀ ਹੈ । ਉਧਰ ਇਹ ਵੀ ਖਬਰ ਆ ਰਰੀ ਹੈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਅਸਤੀਫਾ ਦੇ ਸਕਦੇ ਹਨ ਅਤੇ ਮੁੜ ਤੋਂ ਅਜ਼ਾਦ ਉਮੀਦਵਾਰਾਂ ਦੇ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਕੇ ਮੁੜ ਤੋਂ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ । ਲੋਕਸਭਾ ਸੀਟਾਂ ਨੂੰ ਲੈਕੇ ਦੋਵਾਂ ਦੇ ਵਿਚਾਲੇ ਸਹਿਮਤੀ ਨਹੀਂ ਬਣ ਸਕੀ ਸੀ। JJP ਹਰਿਆਣਾ ਵਿੱਚ 1 ਤੋਂ 2 ਸੀਟਾਂ ਮੰਗ ਰਿਹਾ ਸੀ ਜਦਕਿ ਬੀਜੇਪੀ ਦੀ ਕੇਦਰੀ ਲੀਡਰਸ਼ਿੱਪ 10 ਸੀਟਾਂ ‘ਤੇ ਆਪ ਚੋਣ ਲੜਨ ਦੇ ਮੂਡ ਵਿੱਚ ਨਜ਼ਰ ਆ ਰਹੀ ਸੀ ।
ਬੀਤੇ ਦਿਨੀ ਡਿਪਟੀ ਸੀਐੱਮ ਦੁਸ਼ਯੰਤ ਚੌਟਾਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਦੇ ਨਾਲ ਵੀ ਮਿਲੇ ਪਰ ਗੱਲ ਨਹੀਂ ਬਣ ਸਕੀ । ਦੱਸਿਆ ਜਾ ਰਿਹਾ ਹੈ ਦੁਸ਼ਯੰਤ ਚੌਟਾਲਾ ਨੇ ਸਰਕਾਰੀ ਗੱਡੀ ਵੀ ਵਾਪਸ ਕਰ ਦਿੱਤੀ ਹੈ ।
ਉਧਰ ਬੀਤੀ ਰਾਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਚਾਨਕ ਐਮਰਜੈਂਸੀ ਮੀਟਿੰਗ ਬੁਲਾਈ ਸੀ । ਇਸ ਵਿੱਚ ਵਿਧਾਇਕ ਅਤੇ ਮੰਤਰੀਆਂ ਤੋਂ ਇਲਾਵਾ ਪਾਰਟੀ ਨੂੰ ਹਮਾਇਤ ਦੇ ਰਹੇ ਅਜ਼ਾਦ ਉਮੀਦਵਾਰਾਂ ਨੂੰ ਵੀ ਬੁਲਾਇਆ ਗਿਆ ਸੀ ਸਨ । ਦਿੱਲੀ ਤੋਂ ਬੀਜੇਪੀ ਨੇ ਆਬਜ਼ਰਵਰ ਹਰਿਆਣਾ ਭੇਜੇ ਹਨ । ਇਸ ਦੌਰਾਨ ਹਰਿਆਣਾ ਦਾ ਰਾਜਭਵਨ ਵੀ ਅਲਰਟ ‘ਤੇ ਹੈ । 1 ਹਜ਼ਾਰ ਲੋਕਾਂ ਦੇ ਲੰਚ ਦਾ ਇੰਤਜ਼ਾਮ ਕੀਤਾ ਗਿਆ ਹੈ ।
ਸਰਕਾਰ ਬਚਾਉਣ ਦਾ ਜੋੜ-ਤੋੜ
ਬੀਜੇਪੀ ਨੇ ਬਹੁਮਤ ਦਾ ਜੁਗਾੜ ਕਰ ਲਿਆ ਹੈ । ਹਰਿਆਣਾ ਵਿੱਚ 90 ਵਿਧਾਸਨਭਾ ਸੀਟਾਂ ਹਨ । ਇਸ ਵਿੱਚ 41 ਬੀਜੇਪੀ,30 ਕਾਂਗਰਸ,10 JJP,1 INLD,1 ਹਲੋਪਾ,7 ਅਜ਼ਾਦ ਉਮੀਦਵਾਰ ਹਨ । ਬਹੁਮਤ ਦੇ ਲਈ 46 ਵਿਧਾਇਕਾਂ ਦੀ ਜ਼ਰੂਰਤ ਹੈ । ਜੇਕਰ ਬੀਜੇਪੀ ਗਠਜੋੜ ਤੋੜ ਦਿੰਦੀ ਹੈ ਤਾਂ 41 + 7 ਅਜ਼ਾਦ ਅਤੇ ਇੱਕ ਹਲੋਪਾ ਦੇ ਵਿਧਾਇਕ ਦੀ ਹਮਾਇਤ ਨਾਲ ਬਹੁਮਤ ਦੇ ਅੰਕੜ ਤੋਂ 3 ਜ਼ਿਆਦਾ ਸੀਟਾਂ ਹਨ। ਅਜਿਹੇ ਵਿੱਚ ਸਾਫ ਹੈ ਬੀਜੇਪੀ ਦੀ ਸਰਕਾਰ ਹੀ ਨਵੇ ਸਿਰੇ ਤੋਂ ਸੂਬੇ ਵਿੱਚ ਬਣੇਗੀ । ਇਸੇ ਸਾਲ ਅਕਤੂਬਰ ਵਿੱਚ ਹਰਿਆਣਾ ਵਿੱਚ ਵਿਧਾਨਸਭਾ ਦੀਆਂ ਚੋਣਾਂ ਹਨ ਅਜਿਹੇ ਵਿੱਚ ਮੁਕਾਬਲਾ ਦਿਲਚਸਪ ਹੋਵੇਗਾ ।