The Khalas Tv Blog India ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ, ਤੀਰਅੰਦਾਜ਼ੀ ‘ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ
India International Sports

ਹਰਵਿੰਦਰ ਸਿੰਘ ਨੇ ਰਚਿਆ ਇਤਿਹਾਸ, ਤੀਰਅੰਦਾਜ਼ੀ ‘ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ

ਪੈਰਿਸ ਪੈਰਾਲੰਪਿਕ ‘ਚ ਭਾਰਤੀ ਐਥਲੀਟਾਂ ਦਾ ਚਮਕਣਾ ਜਾਰੀ ਹੈ। ਹਰਵਿੰਦਰ ਸਿੰਘ ਪੈਰਾਲੰਪਿਕ ਖੇਡਾਂ ਵਿੱਚ ਤੀਰਅੰਦਾਜ਼ੀ ਵਿੱਚ ਸੋਨ ਤਮਗਾ ਜਿੱਤਣੋ ਵਾਲਾ ਪਹਿਲਾ ਭਾਰਤੀ ਬਣਿਆ। ਹਰਵਿੰਦਰ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਓਪਨ ਦੇ ਰੈਂਕਿੰਗ ਦੌਰ ਵਿੱਚ 9ਵੇਂ ਸਥਾਨ ‘ਤੇ ਰਿਹਾ। 32 ਦੇ ਦੌਰ ਵਿੱਚ, ਉਸਨੇ ਚੀਨੀ ਤਾਈਪੇ ਦੇ ਲੁੰਗ-ਹੁਈ ਸੇਂਗ ਨੂੰ 7-3 ਨਾਲ ਹਰਾਇਆ। ਹਰਵਿੰਦਰ ਨੇ ਪ੍ਰੀ ਕੁਆਰਟਰ ਫਾਈਨਲ ਵਿੱਚ ਸੇਤੀਆਵਾਨ ਨੂੰ 6-2 ਨਾਲ ਹਰਾਇਆ।

ਪੈਰਾਲੰਪਿਕ ‘ਚ ਇਹ ਉਨ੍ਹਾਂ ਦਾ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2020 ਪੈਰਾਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਹਰਵਿੰਦਰ ਨੇ ਕੁਆਰਟਰ ਫਾਈਨਲ ਵਿੱਚ ਕੋਲੰਬੀਆ ਦੇ ਜੂਲੀਓ ਹੈਕਟਰ ਰਮੀਰੇਜ਼ ਖ਼ਿਲਾਫ਼ 6-2 ਨਾਲ ਜਿੱਤ ਦਰਜ ਕੀਤੀ। ਸੈਮੀਫਾਈਨਲ ਵਿੱਚ ਹਰਵਿੰਦਰ ਨੇ ਇਰਾਨ ਦੇ ਮੁਹੰਮਦ ਰੇਜ਼ਾ ਨੂੰ 7-3 ਨਾਲ ਹਰਾਇਆ। ਫਿਰ ਉਸਨੇ ਫਾਈਨਲ ਵਿੱਚ ਪੋਲੈਂਡ ਦੇ ਲੁਕਾਸ ਸਿਜ਼ੇਕ ਨੂੰ 6-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਵਿੰਦਰ ਨੂੰ ਐਕਸ ‘ਤੇ ਵਧਾਈ ਦਿੱਤੀ। ਉਨ੍ਹਾਂ ਲਿਖਿਆ- ‘ਪੈਰਾ ਤੀਰਅੰਦਾਜ਼ੀ ‘ਚ ਵਿਸ਼ੇਸ਼ ਸੋਨਾ। ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਓਪਨ ਵਿੱਚ ਸੋਨ ਤਮਗਾ ਜਿੱਤਣ ‘ਤੇ ਹਰਵਿੰਦਰ ਸਿੰਘ ਨੂੰ ਵਧਾਈ। ਉਸਦਾ ਧਿਆਨ, ਨਿਸ਼ਾਨਾ ਅਤੇ ਆਤਮਾ ਹੈਰਾਨੀਜਨਕ ਸੀ। ਭਾਰਤ ਤੁਹਾਡੀ ਜਿੱਤ ਤੋਂ ਬਹੁਤ ਖੁਸ਼ ਹੈ।

Exit mobile version