ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਜਿੱਤ ਗਏ ਹਨ। ਉਨ੍ਹਾਂ ਨੇ ਬਠਿੰਡਾ ਤੋਂ ਚੌਥੀ ਵਾਰ ਸਾਂਸਦ ਬਣੇ ਹਨ। ‘ਆਪ’ ਦੇ ਗੁਰਮੀਤ ਦੂਜੇ ਸਥਾਨ ਉਤੇ ਰਹੇ ਹਨ। ਹਰਸਿਮਰਤ ਕੌਰ ਬਾਦਲ ਨੇ 50000 ਵੋਟਾਂ ਦੀ ਲੀਡ ਹਾਸਲ ਕੀਤੀ ਹੈ। ਹਰਸਿਮਰਤ ਕੌਰ ਬਾਦਲ ਨੂੰ 375019, ਮੋਹਿੰਦਰ ਸਿੰਘ ਸਿੱਧੂ ਕਾਂਗਰਸ ਨੂੰ 200859 , ਗੁਰਮੀਤ ਸਿੰਘ ਖੁੱਡੀਆਂ ‘ਆਪ’ ਨੂੰ 325019 ਤੇ ਭਾਜਪਾ ਦੀ ਪਰਮਪਾਲ ਕੌਰ ਸਿੱਧੂ ਨੂੰ 110255 ਵੋਟਾਂ ਮਿਲੀਆਂ ਹਨ।
ਇਸ ਸੀਟ ਅਧੀਨ 9 ਵਿਧਾਨ ਸਭਾ ਸੀਟਾਂ ਹਨ ਜਿਨ੍ਹਾਂ ਵਿਚ ਲੰਬੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਭੁੱਚੋ ਮੰਡੋ, ਮੌੜ ਮੰਡੀ, ਤਲਵੰਡੀ ਸਾਬੋ, ਮਾਨਸਾ, ਸਰਦੂਲਗੜ੍ਹ ਤੇ ਬੁਢਲਾਡਾ ਵਿਧਾਨ ਸਭਾ ਸ਼ਾਮਲ ਹੈ।
ਇਸ ਸੀਟ ‘ਤੇ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ, ਕਾਂਗਰਸ ਦੇ ਜੀਤ ਮੋਹਿੰਦਰ ਸਿੰਘ ਸਿੱਧੂ ਤੇ ਆਪ ਦੇ ਗੁਰਮੀਤ ਸਿੰਘ ਖੁੱਡੀਆਂ ਵਿਚ ਮੁਕਾਬਲਾ ਸੀ। ਇਸ ਤੋਂ ਇਲਾਵਾ ਭਾਜਪਾ ਤੋਂ ਪਰਮਵਾਰ ਕੌਰ ਸਿੱਧੂ ਵੀ ਚੋਣ ਮੈਦਾਨ ਵਿਚ ਸਨ। ਇਸ ਸੀਟ ‘ਤੇ ਇਸ ਵਾਰ 69 ਫੀਸਦੀ ਵੋਟਿੰਗ ਹੋਈ ਜੋ ਪਿਛਲੀ ਵਾਰ ਤੋਂ ਲਗਭਗ 3 ਫੀਸਦੀ ਘੱਟ ਹੈ।