The Khalas Tv Blog India ਹਰਸਿਮਰਤ ਬਾਦਲ ਨੇ ਅਪਰਾਧਿਕ ਕਾਨੂੰਨਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਚੁੱਕੇ ਸਵਾਲ
India Punjab

ਹਰਸਿਮਰਤ ਬਾਦਲ ਨੇ ਅਪਰਾਧਿਕ ਕਾਨੂੰਨਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਚੁੱਕੇ ਸਵਾਲ

ਦੇਸ਼ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਚੁੱਕੇ ਹਨ। ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਵਾਲ ਚੁੱਕੇ ਹਨ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਤਿੰਨ ਅਪਰਾਧਿਕ ਕਾਨੂੰਨਾਂ ਨੂੰ ਸੰਸਦ ਵਿੱਚ ਪਾਸ ਕਰਨ ਦਾ ਤਰੀਕਾ ਬਹੁਤ ਗਲਤ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ 150 ਸੰਸਦ ਮੈਂਬਰਾਂ ਨੂੰ ਸੰਸਦ ਵਿੱਚੋਂ ਕੱਢ ਕੇ ਸਰਕਾਰ ਨੇ ਆਪਣੇ ਬਲਬੂਤੇ ਉੱਤੇ ਇਸ ਨੂੰ ਪਾਸ ਕੀਤਾ ਗਿਆ ਸੀ। 

ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਨੇ ਇਸ ਦਾ ਉਸ ਸਮੇਂ ਵੀ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਕਈ ਚੀਜ਼ਾਂ ਇਸ ਵਿੱਚ ਸਹੀ ਨਹੀਂ ਹਨ, ਜਿਵੇਂ ਕਿ ਰਹਿਮ ਦੀ ਅਪੀਲ ਕਰਨ ਸਬੰਧੀ ਬਣਾਇਆ ਕਾਨੂੰਨ। ਉਨ੍ਹਾਂ ਕਿਹਾ ਕਿ ਭਾਰਤ ਦਾ ਕਾਨੂੰਨ ਇਹ ਨਹੀਂ ਕਹਿੰਦਾ ਕਿ ਦੋ ਦੋ ਵਾਰ ਸਜ਼ਾਵਾ ਭੁਗਤੋਂ। ਉਨ੍ਹਾਂ ਕਿਹਾ ਕਿ ਬੰਦੀ ਸਿੰਘ ਪਿਛਲੇ 30-30 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੇ ਦੋ-ਦੋ ਵਾਰ ਸਜ਼ਾ ਭੁਗਤੀ ਹੈ ਪਰ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕਰ ਰਹੀ ਹੈ।

ਹਰਸਿਮਰਤ ਕੌਰ ਨੇ ਕਿਹਾ ਕਿ ਇਸ ਕਾਨੂੰਨ ਵਿੱਚ ਲਿਖਿਆ ਹੈ ਕਿ ਗਲਤੀ ਕਰਨ ਵਾਲਾ ਪਹਿਲਾਂ ਮਾਫੀ ਮੰਗੇਗਾ ਅਤੇ ਫਿਰ ਉਨ੍ਹਾਂ ਨੂੰ ਛੱਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ 70ਸਾਲਾ ਤੋਂ ਜੋ ਕੇਸ ਚੱਲ ਰਹੇ ਹਨ ਉਨ੍ਹਾਂ ਦਾ ਕੀ ਹੋਵੇਗਾ। ਇਸ ਨੂੰ ਲੈ ਕੇ ਵਕੀਲ ਵੀ ਸਵਾਲ ਉਠਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਬਾਹਰ ਸੁੱਟ ਕੇ ਕਾਨੂੰਨ ਪਾਸ ਕਰਨਾ ਬਹੁਤ ਗਲਤ ਹੈ।

https://x.com/HarsimratBadal_/status/1807751165376913575

ਇਹ ਵੀ ਪੜ੍ਹੋ –  2001 ਦੇ ਮਾਮਲੇ ‘ਚ ਮੇਧਾ ਪਾਟੇਕਰ ਦੋਸ਼ੀ ਕਰਾਰ, ਹੋਈ ਸਜ਼ਾ ਤੇ ਜ਼ੁਰਮਾਨਾ

 

Exit mobile version