The Khalas Tv Blog Punjab ਹਰਸਿਮਰਤ ਬਾਦਲ ਨੇ ਕਰੋਨਾ ਸਥਿਤੀ ‘ਤੇ ਘੇਰੀ ਪੰਜਾਬ ਸਰਕਾਰ
Punjab

ਹਰਸਿਮਰਤ ਬਾਦਲ ਨੇ ਕਰੋਨਾ ਸਥਿਤੀ ‘ਤੇ ਘੇਰੀ ਪੰਜਾਬ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਿੱਚ ਕਰੋਨਾ ਨਾਲ ਹੋ ਰਹੀਆਂ ਮੌਤਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਵਿੱਚ ਮੌਤਾਂ ਦੀ ਦਰ ਦੇਸ਼ ਤੋਂ ਦੁੱਗਣੀ ਹੋ ਗਈ ਹੈ। ਕੈਪਟਨ ਨੇ ਮੌਤਾਂ ਨੂੰ ਰੋਕਣ ਲਈ ਇੱਕ ਵੀ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਆਪਣੀ ਸਰਕਾਰ ਦੀ ਨਾਕਾਮੀ ‘ਤੇ ਆਖਰ ਚੁੱਪ ਕਿਉਂ ਹਨ।

ਹਰਸਿਮਰਤ ਕੌਰ ਬਾਦਲ ਨੇ ਦਿੱਲੀ ਵਿੱਚ ਕਾਂਗਰਸ ਦੀ ਚੱਲ ਰਹੀ ਬੈਠਕ ਨੂੰ ਲੈ ਕੇ ਵੀ ਕੈਪਟਨ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਤਰਜੀਹ ਪੰਜਾਬ ਵਿੱਚ ਹੋ ਰਹੀਆਂ ਮੌਤਾਂ ਨੂੰ ਘਟਾਉਣਾ ਹੋਣੀ ਚਾਹੀਦੀ ਹੈ ਪਰ ਇੱਥੇ ਸਰਕਾਰ ਦੀ ਤਰਜੀਹ ਲੋਕਾਂ ਦੀ ਜਾਨ ਬਚਾਉਣਾ ਨਹੀਂ ਹੈ।

Exit mobile version