The Khalas Tv Blog Punjab ਹਰਸਿਮਰਤ ਬਾਦਲ ਵੱਲੋਂ ਲੰਪੀ ਸਕਿਨ ਨਾਲ ਮ ਰੇ ਪਸ਼ੂ ਪਾਲਕਾਂ ਲਈ ਮੁਆਵਜ਼ੇ ਦੀ ਮੰਗ
Punjab

ਹਰਸਿਮਰਤ ਬਾਦਲ ਵੱਲੋਂ ਲੰਪੀ ਸਕਿਨ ਨਾਲ ਮ ਰੇ ਪਸ਼ੂ ਪਾਲਕਾਂ ਲਈ ਮੁਆਵਜ਼ੇ ਦੀ ਮੰਗ

ਦ ਖ਼ਾਲਸ ਬਿਊਰੋ : ਪੰਜਾਬ ’ਚ ਲੰਪੀ ਸਕਿਨ ਬੀਮਾਰੀ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਲੰਪੀ ਸਕਿਨ ਬੀਮਾਰੀ ਦੇ ਚੱਲਦੇ ਸੈਂਕੜਿਆਂ ਦੀ ਗਿਣਤੀ ਚ ਗਾਵਾਂ ਦੀ ਮੌ ਤ ਹੋ ਚੁੱਕੀ ਹੈ ਜਿਸ ਕਾਰਨ ਪਸ਼ੂ ਪਾਲਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਪੰਜਾਬ ’ਚ ਲੰਪੀ ਸਕਿਨ ਦੇ ਚੱਲਦੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਪੀੜਤ ਪਸ਼ੂ ਪਾਲਕਾਂ ਦੇ ਹੱਕ ’ਚ ਨਿੱਤਰੀ ਹੈ।

ਬਠਿੰਡਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪਸ਼ੂਆਂ ਦੀ ਲੰਪੀ ਸਕਿਨ ਬੀਮਾਰੀ ਤੋਂ ਪੀੜਤ ਪਸ਼ੂ ਪਾਲਕਾਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਲੰਪੀ ਸਕਿਨ ਬੀਮਾਰੀ ਪੰਜਾਬ ਚ ਪਸ਼ੂਆਂ ਨੂੰ ਤਬਾਹ ਕਰ ਰਹੀ ਹੈ। ਹਜ਼ਾਰਾਂ ਗਿਣਤੀ ’ਚ ਪਸ਼ੂ ਇਸ ਛੂਤ ਵਾਲੀ ਬੀਮਾਰੀ ਨਾਲ ਬੁਰੀ ਤਰ੍ਹਾਂ ਸੰਕਰਮਿਤ ਹਨ ਜੋ ਸਾਡੇ ਕਿਸਾਨਾਂ ਅਤੇ ਡੇਅਰੀ ਮਾਲਕਾਂ ਨੂੰ ਬਹੁਤ ਆਰਥਿਕ ਨੁਕਸਾਨ ਪਹੁੰਚਾ ਰਿਹਾ ਹੈ। ਬਦਕਿਸਮਤੀ ਨਾਲ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋੜੀਂਦਾ ਕੰਮ ਕਰਨ ਵਿੱਚ ਅਸਫਲ ਰਹੀ ਹੈ।

ਉਨ੍ਹਾਂ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ  ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਸ਼ੂ ਪਾਲਕਾਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਏ । ਇਸ ਬੀਮਾਰੀ ਨਾਲ ਪਸ਼ੂਆਂ ਦੀ ਮੌਤ ਹੋ ਰਹੀ ਹੈ।  ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਚ ਕੇਂਦਰੀ ਟੀਮ ਭੇਜੀ ਜਾਏ ਅਤੇ ਲੰਪੀ ਸਕਿਨ ਤੋਂ ਬਚਾਅ ਲੀ ਪਸ਼ੂਆਂ ਦਾ ਟੀਕਾਕਰਨ ਕੀਤਾ ਜਾਏ। 

ਪੰਜਾਬ ਵਿੱਚ ਪਸ਼ੂਆਂ ਵਿੱਚ ਫੈਲੀ ਲੰਪੀ ਚਮੜੀ ਦੀ ਬਿਮਾਰੀ ਜਾ ਨਲੇਵਾ ਬਣ ਗਈ ਹੈ। ਸੂਬੇ ‘ਚ 24 ਘੰਟਿਆਂ ‘ਚ 800 ਪਸ਼ੂਆਂ ਦੀ ਲੰਪੀ ਕਾਰਨ ਮੌ ਤ ਹੋ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਧ ਮੌ ਤਾਂ ਦੀ ਗਿਣਤੀ ਹੈ। ਸੂਬੇ ਦਾ ਹਲਾਤ ਇਹ ਬਣ ਗਏ ਹਨ ਕਿ ਮਰੇ ਪਸ਼ੂਆਂ ਨੂੰ ਹੱਡਾ ਰੋੜੀਆਂ ਵਿੱਚ ਰੱਖਣ ਲਈ ਥਾਂ ਛੋਟੀ ਪੈ ਗਈ ਹੈ। ਲੋਕ ਜੇਸੀਬੀ ਮਸ਼ੀਨਾਂ ਨਾਲ ਟੋਏ ਪੁੱਟ ਕੇ ਮ ਰੇ ਪਸ਼ੂ ਦੱਬਣ ਲੱਗੇ ਹਨ। ਨਹਿਰਾਂ ਅਤੇ ਰਜਬਾਹਿਆਂ ਵਿੱਚ ਮਰੇ ਪਸ਼ੂ ਰੁੜਦੇ ਦਿੱਸਣ ਲੱਗੇ ਹਨ। ਪੰਜਾਬ ਵਿੱਚ ਲੰਪੀ ਸਕਿਨ ਡਜ਼ੀਜ਼ ਦੀ ਕਹਿਰ ਵੱਧ ਰਿਹਾ ਹੈ। ਹਰ ਰੋਜ਼ ਔਸਤਨ 32 ਪਸ਼ੂ ਮ ਰ ਰਹੇ ਹਨ।

ਰਾਜ ਦੇ ਪਸ਼ੂ ਪਾਲਣ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ, “60,329 ਪਸ਼ੂ ਪ੍ਰਭਾਵਿਤ ਹੋਏ ਹਨ ਅਤੇ ਸ਼ੁੱਕਰਵਾਰ ਤੱਕ 2,114 ਦੀ ਮੌ ਤ ਹੋ ਚੁੱਕੀ ਹੈ।”   ਅਧਿਕਾਰੀ, “ਸ਼ੁੱਕਰਵਾਰ ਨੂੰ ਵੈਕਸੀਨ ਦੀਆਂ 30,000 ਖੁਰਾਕਾਂ ਦਿੱਤੀਆਂ ਗਈਆਂ ਸਨ ਅਤੇ ਅਸੀਂ ਇਸ ਨੂੰ ਰੋਜ਼ਾਨਾ 50,000 ਖੁਰਾਕਾਂ ਤੱਕ ਲਿਜਾਣ ਦਾ ਟੀਚਾ ਹੈ।”

Exit mobile version