The Khalas Tv Blog Sports ਪਹਿਲੇ WPL ‘ਚ ਕਪਤਾਨ ਹਰਮਨਪ੍ਰੀਤ ਕੌਰ ਦੀ ਤੂਫਾਨੀ ਬੱਲੇਬਾਜ਼ੀ ! ਗੁਜਰਾਤ ਦੇ ਖਿਲਾਫ਼ ਲਗਾਇਆ ਅਰਧ ਸੈਂਕੜਾ ! ਕਦੇ ਨਾ ਟੁੱਟਣ ਵਾਲਾ ਰਿਕਾਰਡ ਵੀ ਆਪਣੇ ਨਾਂ ਕੀਤਾ
Sports

ਪਹਿਲੇ WPL ‘ਚ ਕਪਤਾਨ ਹਰਮਨਪ੍ਰੀਤ ਕੌਰ ਦੀ ਤੂਫਾਨੀ ਬੱਲੇਬਾਜ਼ੀ ! ਗੁਜਰਾਤ ਦੇ ਖਿਲਾਫ਼ ਲਗਾਇਆ ਅਰਧ ਸੈਂਕੜਾ ! ਕਦੇ ਨਾ ਟੁੱਟਣ ਵਾਲਾ ਰਿਕਾਰਡ ਵੀ ਆਪਣੇ ਨਾਂ ਕੀਤਾ

ਬਿਊਰੋ ਰਿਪੋਰਟ : ਹਰਮਨਪ੍ਰੀਤ ਕੌਰ ਨੇ ਪਹਿਲੇ WPL ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਸਾਬਿਤ ਕਰ ਦਿੱਤਾ ਕਿ ਮੁੰਬਈ ਇੰਡੀਅਨਸ ਨੇ ਉਸ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਦੇ ਕੇ ਬਿਲਕੁਲ ਸਹੀ ਫੈਸਲਾ ਕੀਤਾ ਹੈ । ਹਰਮਨਪ੍ਰੀਤ ਨੇ ਪਹਿਲੇ ਮੈਚ ਵਿੱਚ ਹੀ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਗਰਾਉਂਡ ਦੇ ਚਾਰੋ ਪਾਸੇ ਗੇਂਦਬਾਜ਼ਾਂ ਦੀ ਜਮ ਕੇ ਸੇਵਾ ਕੀਤੀ। ਉਨ੍ਹਾਂ ਨੇ 21 ਗੇਂਦਾਂ ‘ਤੇ ਆਪਣਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ । 16ਵੇਂ ਓਵਰ ਦੀ ਅਖੀਰਲੀ ਗੇਂਦ ‘ਤੇ ਆਉਟ ਹੋਈ ਹਰਮਨਪ੍ਰੀਤ ਨੇ 30 ਗੇਂਦਾਂ ‘ਤੇ ਸ਼ਾਨਦਾਰ 65 ਦੌੜਾਂ ਦੀ ਪਾਰੀ ਖੇਡੀ । ਐਮਲੀਆ ਕੈਰੀ ਅਤੇ ਉਨ੍ਹਾਂ ਦੇ ਵਿਚਾਲੇ 89 ਦੌੜਾਂ ਦੀ ਸਾਂਝੇਦਾਰੀ ਰਹੀ । ਸਿਰਫ਼ ਇੰਨਾਂ ਹੀ ਨਹੀਂ WPL ਦੇ ਇਤਿਹਾਸ ਵਿੱਚ ਵੀ ਹਰਮਨਪ੍ਰੀਤ ਨੇ ਨਾ ਟੁੱਟਣ ਵਾਲਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ । ਉਹ WPL ਟੂਰਨਾਮੈਂਟ ਵਿੱਚ ਪਹਿਲੀ ਖਿਡਾਰੀ ਬਣ ਗਈ ਹੈ ਜਿਸ ਨੇ ਅਰਧ ਸੈਂਕੜਾ ਬਣਾਇਆ ਹੈ । ਹਰਮਨ ਦਾ ਇਹ ਰਿਕਾਰਡ ਕਦੇ ਨਹੀਂ ਟੁੱਟ ਸਕਦਾ ਹੈ । ਜਦੋਂ ਵੀ WPL ਦੇ ਵਿੱਚ ਪਹਿਲੇ ਅਰਧ ਸੈਂਕੜੇ ਦੀ ਗੱਲ ਆਏਗੀ ਤਾਂ ਹਰਮਨਪ੍ਰੀਤ ਕੌਰ ਦਾ ਨਾਂ ਸਾਹਮਣੇ ਆਏਗਾ।

ਮੁੰਬਈ ਇੰਡੀਅਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ । ਯਸਤਿਕਾ ਭਾਟਿਆ ਸਿਰਫ਼ 1 ਦੌੜ ਬਣਾ ਕੇ ਹੀ ਆਉਟ ਹੋ ਗਈ ਸੀ । ਪਰ ਉਸ ਦੇ ਨਾਲ ਸਲਾਮੀ ਬੱਲੇਬਾਜ਼ੀ ਕਰਨ ਆਈ ਹੇਲੇ ਮੈਥਿਊ ਨੇ ਸ਼ਾਨਦਾਰ 47 ਦੌੜਾਂ ਬਣਾਇਆ ਨੈੱਟ ਬਰੰਟ ਨੇ ਉਸ ਦਾ ਸਾਥ ਦਿੱਤਾ ਪਰ ਉਹ 23 ਦੌੜਾ ਬਣਾ ਕੇ ਆਉਟ ਹੋ ਗਈ । ਇਸ ਤੋਂ ਬਾਅਦ ਮੁੰਬਈ ਇੰਡੀਅਨਸ ਦੀ ਕਪਤਾਨ ਹਰਮਨਪ੍ਰੀਤ ਨੇ 30 ਗੇਂਦਾਂ ਤੇ 65 ਦੌੜਾਂ ਦੀ ਸ਼ਾਨਦਾਰ ਬੱਲੇਬਾਜ਼ੀ ਕੀਤੀ । ਮੁੰਬਈ ਇੰਡੀਅਨ ਨੇ 20 ਓਵਰ ਵਿ4ਚ ਗੁਜਰਾਜ ਜਾਇੰਟ ਦੇ ਸਾਹਮਣੇ 207  ਦੌੜਾਂ ਦਾ ਟੀਚਾ ਰੱਖਿਆ ।

ਮੁੰਬਈ ਇੰਡੀਅਨਸ ਨੇ ਇੰਨੇ ਵਿੱਚ ਹਰਮਨ ਨੂੰ ਖਰੀਦਿਆ ਸੀ

ਮੁੰਬਈ ਇੰਡੀਅਨਸ ਨੇ ਹਰਮਨਪ੍ਰੀਤ ‘ਤੇ 1 ਕਰੋੜ 80 ਲੱਖ ਦੀ ਬੋਲੀ ਲਾਕੇ ਟੀਮ ਵਿੱਚ ਸ਼ਾਮਲ ਕੀਤਾ ਸੀ । ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਟੀਮ ਨੇ ਕਰੋੜਾਂ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਸੀ । ਮੁੰਬਈ ਇੰਡੀਅਸ ਨੇ ਕਰੋੜਾਂ ਰੁਪਏ ਲੱਗਾ ਕੇ ਜਿਹੜੀ ਟੀਮ ਖੜੀ ਕੀਤੀ ਹੈ ਉਸ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਹੁਣ ਹਰਮਨਪ੍ਰੀਤ ਕੌਰ ਦੇ ਮੋਢਿਆਂ ‘ਤੇ ਆ ਗਈ ਸੀ । 13 ਫਰਵਰੀ ਨੂੰ ਮਹਿਲਾ ਪ੍ਰੀਮੀਅਮ ਲੀਗ ਵਿੱਚ ਖਿਡਾਰੀਆਂ ਦੀ ਨਿਲਾਮੀ ਹੋਈ ਸੀ । ਹਰਮਨਪ੍ਰੀਤ ਦਾ ਬੇਸ ਪ੍ਰਾਈਜ਼ 50 ਲੱਖ ਸੀ ।

 

Exit mobile version