The Khalas Tv Blog Punjab ਆਪਣੇ ਬਣਾਏ ਕਾਨੂੰਨਾਂ ਖਿਲਾਫ ਹੀ ਬੋਲਣਾ ਗਲਤ – ਗਰੇਵਾਲ
Punjab

ਆਪਣੇ ਬਣਾਏ ਕਾਨੂੰਨਾਂ ਖਿਲਾਫ ਹੀ ਬੋਲਣਾ ਗਲਤ – ਗਰੇਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਮਾਸਟਰ ਮੋਹਨ ਲਾਲ ਨੂੰ ਜਵਾਬ ਦਿੰਦਿਆਂ ਕਿਹਾ ਕਿ ਇਹ ਠੀਕ ਹੈ ਕਿ ਪੰਜਾਬ ਵਿੱਚ ਨੁਕਸਾਨ ਹੋਵੇਗਾ। ਪੰਜਾਬ ਵਿੱਚ ਨੁਕਸਾਨ ਤਾਂ ਹੋ ਹੀ ਰਿਹਾ ਹੈ। ਸਿਆਸੀ ਪਾਰਟੀਆਂ ਨੂੰ ਫਾਇਦੇ-ਨੁਕਸਾਨ ਹੁੰਦੇ ਹੀ ਰਹਿੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇ ਦੇਸ਼ ਅਤੇ ਕਿਸਾਨਾਂ ਲਈ ਭਲਾ ਕਰਨਾ ਚਾਹੁੰਦੇ ਹਨ ਤਾਂ ਜੇ ਉਸ ਵਿੱਚ ਸਾਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਉਹ ਸਾਨੂੰ ਸਹਿਣਾ ਚਾਹੀਦਾ ਹੈ ਕਿਉਂਕਿ ਅਸੀਂ ਇਹ ਕਾਨੂੰਨ ਇਹ ਸੋਚ ਕੇ ਨਹੀਂ ਬਣਾਏ ਕਿ ਇਹ ਕਿਸਾਨਾਂ ਦਾ ਨੁਕਸਾਨ ਕਰਨਗੇ। ਇਸ ਲਈ ਆਪਣੇ ਹੀ ਬਣਾਏ ਹੋਏ ਕਾਨੂੰਨਾਂ ਦੇ ਖਿਲਾਫ ਬੋਲਣਾ ਕੋਈ ਵਧੀਆ ਗੱਲ ਨਹੀਂ ਹੈ। ਅਸੀਂ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਹਾਂ ਪਰ ਕਿਸਾਨ ਲੀਡਰ ਹੀ ਨਹੀਂ ਗੱਲ ਕਰਨਾ ਚਾਹੁੰਦੇ।

ਬੀਜੇਪੀ ਦੇ ਸੀਨੀਅਰ ਲੀਡਰ ਮਾਸਟਰ ਮੋਹਨ ਲਾਲ ਨੇ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਹੈ ਕਿ ‘ਪੰਜਾਬ ਬੀਜੇਪੀ ਕੇਂਦਰ ਸਰਕਾਰ ਨੂੰ ਸਮਝਾਉਣ ਵਿੱਚ ਨਾਕਾਮ ਰਹੀ ਹੈ। ਪੰਜਾਬ ਬੀਜੇਪੀ ਨੂੰ 2022 ਦੀਆਂ ਚੋਣਾਂ ਵਿੱਚ ਇਸਦਾ ਨੁਕਸਾਨ ਝੱਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਬੀਜੇਪੀ ਦੇ ਹੱਥੋਂ ਗੱਲ ਖਿਸਕ ਗਈ ਹੈ, ਜਿਸਦਾ ਮੈਨੂੰ ਅਫਸੋਸ ਹੈ’।

ਬੀਜੇਪੀ ਲੀਡਰ ਮਾਸਟਰ ਮੋਹਨ ਲਾਲ

ਉਨ੍ਹਾਂ ਕਿਹਾ ਕਿ ‘ਅਨਿਲ ਜੋਸ਼ੀ ਪਾਰਟੀ ਦਾ ਵਿਰੋਧ ਨਹੀਂ ਕਰ ਰਿਹਾ, ਉਹ ਕਿਸਾਨਾਂ ਦੀ ਹਮਾਇਤ ਕਰ ਰਿਹਾ ਹੈ। ਉਨ੍ਹਾਂ ਬਸ ਇਹੀ ਕਿਹਾ ਕਿ ਜੇ ਬੀਜੇਪੀ ਆਪਣੇ-ਆਪ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ। ਜੇ ਇਹ ਕਿਸਾਨੀ ਮੁੱਦਾ ਲੰਮੇ ਸਮੇਂ ਲਈ ਲਗਾਤਾਰ ਚੱਲਦਾ ਰਿਹਾ ਤਾਂ ਯਕੀਨਨ ਪੰਜਾਬ ਬੀਜੇਪੀ ਨੂੰ ਨੁਕਸਾਨ ਹੋਣ ਵਾਲਾ ਹੈ’।

Exit mobile version