‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਕੋਰਟ ਕੰਪਲੈਕਸ ਵਿੱਚ ਬੀਤੇ ਦਿਨ ਹੋਏ ਧਮਾ ਕੇ ਤੋਂ ਬਾਅਦ ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਹੁਤ ਦੁੱਖਦਾਈ ਘਟ ਨਾ ਹੈ। ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਘਟ ਨਾਵਾਂ ਵਾਪਰ ਰਹੀਆਂ ਹਨ ਜਿਵੇਂ ਬੇ ਅਦਬੀ ਦੀਆਂ ਘਟ ਨਾਵਾਂ। ਪੰਜਾਬ ਸਰਕਾਰ ਨੂੰ ਅਲਰਟ ਹੋਣਾ ਚਾਹੀਦਾ ਸੀ ਪਰ ਉਹ ਕੁਰਸੀ ਦੀ ਲੜਾਈ ਪਿੱਛੇ ਲੱਗੇ ਹੋਏ ਹਨ। ਇਸ ਘਟ ਨਾ ਪਿੱਛੇ ਅਸਲੀ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਸੂਬਾ ਸਰਕਾਰ ਨੂੰ ਪੰਜਾਬ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ। ਇਨ੍ਹਾਂ ਨੂੰ ਇਸ ਤਰ੍ਹਾਂ ਆਪਣੀ ਲੜਾਈ ਨਹੀਂ ਲੜਨੀ ਚਾਹੀਦੀ। ਜੇ ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਘਟ ਨਾਵਾਂ ਦੀ ਸ਼ੁਰੂਆਤ ਹੋ ਗਈ ਤਾਂ ਇਸਨੂੰ ਰੋਕਣਾ ਬਹੁਤ ਮੁਸ਼ਕਿਲ ਹੈ। ਬੇਸ਼ੱਕ ਪੰਜਾਬ ਪੁਲਿਸ ਬਹੁਤ ਕਾਬਿਲ ਹੈ ਪਰ ਉਸਦਾ ਜਿਸ ਤਰ੍ਹਾਂ ਸਿਆਸੀਕਰਨ ਕੀਤਾ ਗਿਆ ਹੈ, ਉਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਅਸੀਂ ਸਰਕਾਰ ਨੂੰ ਪਹਿਲਾਂ ਹੀ ਪੰਜਾਬ ਵਿੱਚ ਅਜਿਹੀਆਂ ਘਟ ਨਾਵਾਂ ਵਾਪਰਨ ਤੋਂ ਅਲਰਟ ਕੀਤਾ ਸੀ।
The Khalas Tv Blog India “ਜੇ ਪੰਜਾਬ ‘ਚ ਮੰਦ ਭਾਗੀਆਂ ਘਟ ਨਾਵਾਂ ਦੀ ਸ਼ੁਰੂਆਤ ਹੋ ਗਈ ਤਾਂ ਰੋਕਣਾ ਹੋ ਜਾਵੇਗਾ ਮੁਸ਼ਕਿਲ”