The Khalas Tv Blog Punjab ਟਿਕਟ ਨਾ ਮਿਲਣ ਦਾ ਮੈਨੂੰ ਨਹੀਂ ਹੈ ਕੋਈ ਦੁੱਖ – ਗਰੇਵਾਲ
Punjab

ਟਿਕਟ ਨਾ ਮਿਲਣ ਦਾ ਮੈਨੂੰ ਨਹੀਂ ਹੈ ਕੋਈ ਦੁੱਖ – ਗਰੇਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਗਰੇਵਾਲ ਨੂੰ ਬੀਜੇਪੀ ਵੱਲੋਂ ਟਿਕਟ ਨਹੀਂ ਦਿੱਤੀ ਗਈ ਹੈ। ਟਿਕਟ ਨਾ ਮਿਲਣ ਤੋਂ ਬਾਅਦ ਗਰੇਵਾਲ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਟਿਕਟ ਮੰਗੀ ਨਹੀਂ ਸੀ। ਇਸ ਲਈ ਟਿਕਟ ਕੱਟੀ ਤਾਂ ਜਾਵੇਗੀ ਜੇ ਮੈਂ ਟਿਕਟ ਮੰਗਾਂਗਾ। ਮੈਂ ਅੱਜ ਤੱਕ ਆਪਣਾ ਰੋਲ ਤੈਅ ਨਹੀਂ ਕੀਤਾ ਕਿ ਮੈਂ ਕੀ ਕਰਨਾ ਹੈ। ਮੈਨੂੰ ਤਾਂ ਸੰਗਠਨ ਦੱਸਦਾ ਹੈ ਕਿ ਮੈਂ ਕੀ ਕਰਨਾ ਹੈ। ਗਰੇਵਾਲ ਨੇ ਦਾਅਵਾ ਕਰਦਿਆਂ ਕਿਹਾ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਮੈਂ ਚੋਣਾਂ ਨਹੀਂ ਲੜਨੀਆਂ। ਮੈਨੂੰ ਟਿਕਟ ਨਾ ਮਿਲਣ ਬਾਰੇ ਦੋ ਮਹੀਨੇ ਪਹਿਲਾਂ ਹੀ ਪਤਾ ਸੀ।

ਗਰੇਵਾਲ ਨੇ ਟਿਕਟਾਂ ਮਿਲਣ ਵਾਲੇ ਉਮੀਦਵਾਰਾਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਬਹੁਤ ਯੋਗ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ, ਸ਼ਾਇਦ ਉਨ੍ਹਾਂ ਯੋਗ ਉਮੀਦਵਾਰਾਂ ਵਿੱਚ ਮੇਰਾ ਨਾਂ ਸ਼ਾਮਿਲ ਨਹੀਂ ਸੀ। ਮੈਨੂੰ ਕੋਈ ਮਲਾਲ ਨਹੀਂ ਹੈ। ਕਿਸਾਨੀ ਅੰਦੋਲਨ ਦੌਰਾਨ ਮੈਂ ਤਾਂ ਨਰਿੰਦਰ ਮੋਦੀ ਦੇ ਨਾਲ ਖੜਾ ਸੀ ਅਤੇ ਇਸ ਚੀਜ਼ ਦਾ ਮੈਨੂੰ ਫਖਰ ਹੈ। ਉਹ ਕਿਸਾਨਾਂ ਦੇ ਲਈ ਬਹੁਤ ਚੰਗਾ ਕੰਮ ਕਰ ਰਹੇ ਸਨ। ਮੈਂ ਅੱਜ ਵੀ ਕਹਿੰਦਾ ਹਾਂ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਲਈ ਚੰਗੇ ਸਨ। ਗਰੇਵਾਲ ਨੇ ਦਾਅਵਾ ਕੀਤਾ ਕਿ ਜਿਸਨੂੰ ਵੀ ਕਮਲ ਦਾ ਨਿਸ਼ਾਨ ਮਿਲੇਗਾ, ਮੈਂ ਉਸਦੇ ਲਈ ਪ੍ਰਚਾਰ ਕਰਾਂਗਾ।

Exit mobile version