The Khalas Tv Blog India ਗਰੇਵਾਲ ਨੇ ਕਿਸਾਨਾਂ ਲਈ ਖੋਲ੍ਹੀ ਫਿਰ ਮਾੜੀ ਜ਼ੁਬਾਨ
India Punjab

ਗਰੇਵਾਲ ਨੇ ਕਿਸਾਨਾਂ ਲਈ ਖੋਲ੍ਹੀ ਫਿਰ ਮਾੜੀ ਜ਼ੁਬਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਖੇਤੀ ਕਾਨੂੰਨ ਵਾਪਸੀ ਦੇ ਬਿੱਲ ‘ਤੇ ਕੇਂਦਰੀ ਕੈਬਨਿਟ ਦੀ ਮੋਹਰ ਤੋਂ ਬਾਅਦ ਕਿਸਾਨਾਂ ਦੀਆਂ ਹੋਰ ਮੰਗਾਂ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਇਹ ਸੰਘਰਸ਼ ਖੇਤੀ ਕਾਨੂੰਨਾਂ ਲਈ, ਕਿਸਾਨਾਂ ਲਈ ਨਹੀਂ ਹੋ ਰਿਹਾ, ਇਹ ਤਾਂ ਪ੍ਰਧਾਨ ਮੰਤਰੀ ਦਾ ਚਿਹਰਾ ਅਤੇ ਸਰਕਾਰ ਦੀ ਦਿੱਖ ਖਰਾਬ ਕਰਨ ਲਈ ਅੰਦੋਲਨ ਕੀਤਾ ਜਾ ਰਿਹਾ ਹੈ। ਇਹ ਇਸਨੂੰ 2024 ਤੱਕ ਲੈ ਕੇ ਜਾਣਾ ਚਾਹੁੰਦੇ ਸਨ ਪਰ ਹੁਣ ਉਨ੍ਹਾਂ ਨੂੰ ਮੁਸ਼ਕਿਲ ਖੜੀ ਹੋ ਗਈ ਹੈ ਕਿਉਂਕਿ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ। ਇਹ ਹੁਣ ਅੰਦੋਲਨ ਨੂੰ ਅੱਗੇ ਚਲਾਉਣ ਦੇ ਬਹਾਨੇ ਲੱਭ ਰਹੇ ਹਨ। ਹਰ ਚੀਜ਼ ‘ਤੇ ਸਮਾਂ ਲੱਗਦਾ ਹੈ। ਇਹ ਅੰਦੋਲਨ ਮੰਗਾਂ ਮਨਵਾਉਣ ਲਈ ਨਹੀਂ ਹੋ ਰਿਹਾ। ਜਦੋਂ ਕਿਸਾਨਾਂ ਨੂੰ ਅਸਲ ਗੱਲ ਸਮਝ ਆ ਗਈ ਤਾਂ ਉਨ੍ਹਾਂ ਨੇ ਇਨ੍ਹਾਂ ਕਿਸਾਨ ਲੀਡਰਾਂ ਦਾ ਸਾਥ ਨਹੀਂ ਦੇਣਾ।

Exit mobile version