The Khalas Tv Blog India ਪੰਜਾਬ ਦਾ ਪੁੱਤ ਨੰਬਰ 1 ਰੈਂਕ ਹਾਸਲ ਕਰਕੇ ਬਣਿਆ ਜੱਜ ! ਪਰਿਵਾਰ ‘ਚ ਜੱਜ ਬਣਨ ਵਾਲਾ ਤੀਜਾ ਮੈਂਬਰ ! ਮਾਂ ਦਾ ਸੁਪਣਾ ਪੂਰਾ ਕੀਤਾ
India Punjab

ਪੰਜਾਬ ਦਾ ਪੁੱਤ ਨੰਬਰ 1 ਰੈਂਕ ਹਾਸਲ ਕਰਕੇ ਬਣਿਆ ਜੱਜ ! ਪਰਿਵਾਰ ‘ਚ ਜੱਜ ਬਣਨ ਵਾਲਾ ਤੀਜਾ ਮੈਂਬਰ ! ਮਾਂ ਦਾ ਸੁਪਣਾ ਪੂਰਾ ਕੀਤਾ

ਬਿਉਰੋ ਰਿਪੋਰਟ : ਮੁਹਾਲੀ ਦੇ ਵਕੀਲ ਹਰਵਿੰਦਰ ਸਿੰਘ ਜੋਹਲ ਨੇ ਕਮਾਲ ਕਰ ਦਿੱਤਾ ਹੈ । 38 ਸਾਲ ਦੀ ਉਮਰ ਵਿੱਚ ਉਸ ਨੇ ਜੁਡੀਸ਼ਲ ਸੇਵਾ ਦੀ ਪ੍ਰੀਖਿਆ ਵਿੱਚ ਪਹਿਲਾਂ ਨੰਬਰ ਹਾਸਲ ਕੀਤਾ ਹੈ । ਉਨ੍ਹਾਂ ਨੂੰ ਦਿੱਲੀ ਵਿੱਚ ਜ਼ਿਲ੍ਹਾਂ ਜੱਜ ਨਿਯੁਕਤ ਕੀਤਾ ਗਿਆ ਹੈ । ਉਹ 2014 ਤੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵਕਾਲਤ ਕਰ ਰਹੇ ਹਨ । ਖਾਸ ਗੱਲ ਇਹ ਹੈ ਕਿ ਉਹ ਪਰਿਵਾਰ ਵਿੱਚ ਜੱਜ ਬਣਨ ਵਾਲੇ ਤੀਜੇ ਮੈਂਬਰ ਹਨ ।

ਹਰਵਿੰਦਰ ਸਿੰਘ ਜੋਹਲ ਨੇ ਪੰਜਾਬ ਯੂਨੀਵਰਸਿਟੀ ਤੋਂ 2014 ਵਿੱਚ ਲਾਅ ਅਤੇ 2015 ਵਿੱਚ ਮਾਸਟਰ ਆਫ ਲਾਅ ਦੀ ਡਿਗਰੀ ਹਾਸਲ ਕੀਤੀ ਸੀ । ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਸਰਕਾਰੀ ਸਕੂਲ ਚੰਡੀਗੜ੍ਹ ਵਿੱਚ ਹੋਈ ਸੀ। 2003 ਵਿੱਚ ਸੈਕਟਰ 33 ਦੇ ਮਾਡਲ ਸਕੂਲ ਤੋਂ ਨਾਨ ਮੈਡੀਕਲ ਵਿੱਚ 12ਵੀਂ ਪ੍ਰੀਖਿਆ ਪਾਸ ਕੀਤੀ ਸੀ । ਸੈਕਟਰ 44 ਮਾਡਲ ਸਕੂਲ ਵਿੱਚ 2001 ਵਿੱਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ।

ਪਰਿਵਾਰ ਵਿੱਚ ਤੀਜੇ ਜੱਜ ਹਨ

ਜੋਹਲ ਦੇ ਪਰਿਵਾਰ ਦਾ ਅਦਾਲਤ ਨਾਲ ਪੁਰਾਣਾ ਸਬੰਧ ਹੈ । ਉਨ੍ਹਾਂ ਦੇ ਪਿਤਾ ਜਗਮੋਹਨ ਸਿੰਘ ਜੋਹਲ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵਕੀਲ ਸਨ । ਉਨ੍ਹਾਂ ਦੀ ਪਤਨੀ ਪ੍ਰਤਿਭਾ ਜੋਹਲ ਅਤੇ 2 ਭੈਣਾ ਤੇਜਿੰਦਰ ਕੌਰ ਅਤੇ ਸਤਿੰਦਰ ਕੌਰ ਵੀ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵਕੀਲ ਹਨ। ਭਰਾ ਗੁਰਵਿੰਦਰ ਸਿੰਘ ਅਤੇ ਭਾਬੀ ਦੀਪਤੀ ਗੁਪਤਾ ਪਹਿਲਾਂ ਹੀ ਜੱਜ ਦੇ ਤੌਰ ਤੇ ਤਾਇਨਾਤ ਸੀ ।

ਮਾਂ ਦਾ ਵੱਡਾ ਰੋਲ

ਹਰਵਿੰਦਰ ਸਿੰਘ ਜੋਹਲ ਨੇ 750 ਨੰਵਬਰ ਦੇ ਮੇਨ ਇਮਤਿਹਾਨ ਵਿੱਚੋ 522.5 ਅਤੇ 250 ਨੰਵਰ ਦੇ ਇੰਟਰਵਿਊ ਵਿੱਚੋਂ 200 ਨੰਬਰ ਹਾਸਲ ਕੀਤੇ ਹਨ । ਇਸ ਤਰ੍ਹਾਂ ਉਸ ਨੇ 722.5 ਨੰਬਰਾਂ ਦੇ ਨਾਲ ਪਹਿਲਾਂ ਥਾਂ ਹਾਸਲ ਕੀਤਾ ਹੈ । ਹਰਵਿੰਦਰ ਨੇ ਪੰਜਾਬ ਯੂਨੀਵਰਸਿਟੀ ਤੋਂ 2008 ਵਿੱਚ ਫਾਰਮੈਸੀ ਅਤੇ ਉਸ ਦੇ ਬਾਅਦ 2010 ਵਿੱਚ ਬਿਜਨੈਸ ਦੀ ਮਾਸਟਰ ਡਿਗਰੀ ਹਾਸਲ ਕੀਤੀ ਸੀ । ਪਰ ਪੂਰਾ ਪਰਿਵਾਰ ਕਾਨੂੰਨ ਦੇ ਨਾਲ ਜੁੜਿਆ ਹੋਣ ਦੀ ਵਜ੍ਹਾ ਕਰਕੇ ਮਾਂ ਵੀ ਪੁੱਤਰ ਨੂੰ ਜੱਜ ਬਣਾਉਣਾ ਚਾਹੁੰਦੀ ਸੀ। ਫਿਰ ਹਰਵਿੰਦਰ ਸਿੰਘ ਜੋਹਲ ਨੇ ਕਾਨੂੰਨ ਦੀ ਪੜਾਈ ਸ਼ੁਰੂ ਕੀਤੀ ।

Exit mobile version