‘ਦ ਖ਼ਾਲਸ ਟੀਵੀ ਬਿਊਰੋ:- ਕਸਟਮ ਵਿਭਾਗ ਐਤਵਾਰ ਦੀ ਰਾਤ ਕ੍ਰਿਕਟਰ ਹਾਰਦਿਕ ਪੰਡਯਾ ਦੀਆਂ 5 ਕਰੋੜ ਰੁਪਏ ਦੀਆਂ ਦੋ ਘੜੀਆਂ ਜ਼ਬਤ ਕੀਤੀਆਂ ਹਨ। ਉਹ ਦੁਬਈ ਤੋਂ ਵਾਪਸ ਆ ਰਿਹਾ ਸੀ। ਕ੍ਰਿਕਟਰ ਕੋਲ ਕਥਿਤ ਤੌਰ ‘ਤੇ ਘੜੀਆਂ ਦੇ ਬਿੱਲ ਦੀ ਰਸੀਦ ਨਹੀਂ ਸੀ। ਜਾਣਕਾਰੀ ਮੁਤਾਬਿਕ ਇਹ ਘਟਨਾ ਉਦੋਂ ਵਾਪਰੀ ਜਦੋਂ ਟੀਮ ਇੰਡੀਆ ਦੇ ਖਿਡਾਰੀ ਆਈਸੀਸੀ-ਟੀ-20 ਵਿਸ਼ਵ ਕੱਪ ਤੋਂ ਮੁੜੇ ਸਨ। ਉਨ੍ਹਾਂ ਵਿਚ ਹਾਰਦਿਕ ਪਾਂਡਯਾ ਵੀ ਸਨ। ਜਾਣਕਾਰੀ ਮੁਤਾਬਿਕ ਪਿਛਲੇ ਸਾਲ ਉਸ ਦੇ ਭਰਾ ਅਤੇ ਕ੍ਰਿਕਟਰ ਕਰੁਣਾਲ ਪੰਡਯਾ ਨੂੰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਥਿਤ ਤੌਰ ‘ਤੇ ਕਰੀਬ 1 ਕਰੋੜ ਰੁਪਏ ਦਾ ਸੋਨਾ ਰੱਖਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਸੀ।
View Comments