The Khalas Tv Blog India ਨਿੱਝਰ ਦੇ ਕਾਤਲਾਂ ਬਾਰੇ ਚਲਾਈ ਗਈ ਖ਼ਬਰ ਝੂਠੀ ਨਿਕਲੀ ! ਕੈਨੇਡਾ ਦੀ ਨਿਊਜ਼ੀ ਏਜੰਸੀ ਨੇ ਖਰੀਆਂ-ਖਰੀਆਂ ਸੁਣਾਇਆਂ
India International Punjab

ਨਿੱਝਰ ਦੇ ਕਾਤਲਾਂ ਬਾਰੇ ਚਲਾਈ ਗਈ ਖ਼ਬਰ ਝੂਠੀ ਨਿਕਲੀ ! ਕੈਨੇਡਾ ਦੀ ਨਿਊਜ਼ੀ ਏਜੰਸੀ ਨੇ ਖਰੀਆਂ-ਖਰੀਆਂ ਸੁਣਾਇਆਂ

ਬਿਉਰੋ ਰਿਪੋਰਟ – ਹਰਦੀਪ ਸਿੰਘ ਨਿੱਝਰ ਦੇ ਕੈਨੇਡਾ ਕਤਲਕਾਂਡ ਵਿੱਚ ਗ੍ਰਿਫਤਾਰ 4 ਭਾਰਤੀਆਂ ਨੂੰ ਜ਼ਮਾਨਤ ਮਿਲਣ ਦੀ ਖ਼ਬਰ ਗਲਤ ਨਿਕਲੀ ਹੈ । ਕੈਨੇਡਾ ਦੀ ਸਭ ਤੋਂ ਵੱਡੀ ਨਿਊਜ਼ ਏਜੰਸੀ CBC ਨਿਊਜ਼ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਮੀਡੀਆ ਵੱਲੋਂ ਪ੍ਰਕਾਸ਼ਤ ਕੀਤੀ ਗਈਆਂ ਖਬਰਾਂ ਗਲਤ ਹਨ । ਸਾਰੇ ਮੁਲਜ਼ਮਾਂ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਹੈ,ਇਸ ਮਾਮਲੇ ਵਿੱਚ 11 ਫਰਵਰੀ ਨੂੰ ਸੁਣਵਾਈ ਹੋਣੀ ਹੈ ।

CBC ਨਿਊਜ਼ ਨੇ ਦਾਅਵਾ ਕੀਤਾ ਹੈ ਕਿ ਵੀਰਵਾਰ ਨੂੰ ਭਾਰਤੀ ਮੀਡੀਆ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜੂਨ 2023 ਵਿੱਚ ਕੈਨੇਡਾ ਵਿੱਚ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਝਰ ਦੇ ਚਾਰ ਕਾਤਲ ਭਾਰਤੀ ਨਾਗਰਿਕਾਂ ਸਨ ਜੋ ਹੁਣ ਵੀ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ । CBC ਨੇ ਖ਼ਬਰ ਵਿੱਚ ਕਈ ਭਾਰਤੀ ਨਿਊਜ਼ ਏਜੰਸੀਆਂ ਦਾ ਨਾਂ ਵੀ ਲਿਆ ਹੈ ।

CBC ਨਿਊਜ਼ ਨੇ ਪੀਐੱਮ ਮੋਦੀ ਦਾ ਨਾਂ ਲੈ ਕੇ ਨਿੰਦਾ ਕੀਤੀ ਨਾਲ ਹੀ ਮੀਡੀਆ ਅਦਾਰਿਆਂ ਦੀ ਵੀ ਅਲੋਚਨਾ ਕੀਤੀ । CBC ਨਿਊਜ਼਼ ਨੇ ਲਿਖਿਆ ਗਲਤ ਖ਼ਬਰ ਨਾਲ ਨਰੇਂਦਰ ਮੋਦੀ ਸਰਕਾਰ ਅਤੇ ਪ੍ਰੈਸ ਦੀ ਅਜ਼ਾਦੀ ਨੂੰ ਸੱਟ ਪਹੁੰਚਾਈ ਹੈ ।

Exit mobile version