The Khalas Tv Blog Punjab ਇੱਕ ਦਿਨ ‘ਚ 1 ਲੱਖ ਤੋਂ ਵੱਧ ਕੋਰੋਨਾ ਕੇਸ ਆਉਣ ‘ਤੇ ਹਰਭਜਨ ਸਿੰਘ ਦਾ ਚੜ੍ਹਿਆ ਪਾਰਾ
Punjab

ਇੱਕ ਦਿਨ ‘ਚ 1 ਲੱਖ ਤੋਂ ਵੱਧ ਕੋਰੋਨਾ ਕੇਸ ਆਉਣ ‘ਤੇ ਹਰਭਜਨ ਸਿੰਘ ਦਾ ਚੜ੍ਹਿਆ ਪਾਰਾ

‘ਦ ਖ਼ਾਲਸ ਬਿਊਰੋ :- ਭਾਰਤ ‘ਚ ਜਿਵੇਂ ਦਿਨੋਂ-ਦਿਨ ਕੋਰੋਨਾ ਦੇ ਮਰੀਜ਼ ਵੱਧ ਰਹੇ ਹਨ, ਓਵੇਂ ਹੀ ਹਰ ਦਿਨ ਦੇ ਨਾਲ ਦੇਸ਼ ਦਾ ਮਾਹੌਲ ਵਿਗੜ ਰਿਹਾ ਹੈ। ਜਿਸ ‘ਤੇ ਅੱਜ 24 ਜੁਲਾਈ ਨੂੰ ਭਾਰਤੀ ਕ੍ਰਿਕੇਟ ਟੀਮ ਦੇ ਸ਼ਾਨਦਾਰ ਸਪਿਨਰ ਖਿਲਾੜੀ ਹਰਭਜਨ ਸਿੰਘ ( ਭੱਜੀ ) ਨੇ ਆਪਣੇ ਟਵੀਟਰ ਅਕਾਉਂਟ ਜ਼ਰੀਏ ਚਿੰਤਾ ਜ਼ਾਹਿਰ ਕਰਦਿਆਂ ਗੁੱਸੇ ਦੇ ਨਾਲ ਇੱਕ ਸੰਦੇਸ਼ ਅਪਲੋਡ ਕੀਤਾ ਹੈ ਜਿਸ ‘ਚ ਉਨ੍ਹਾਂ ਕਿਹਾ ਕਿ ਜਲਦੀ ਹੀ ਇੱਕ ਦਿਨ ਦੇ ਅੰਦਰ ਇੱਕ ਲੱਖ ਕੇਸ ਸਾਹਮਣੇ ਆਏ ਹਨਪਰ ਕਿਸੇ ਨੇ ਵੀ ਇਸ ‘ਤੇ ਚਿੰਤਾ ਨਹੀਂ ਵਿਖਾਈ।

ਹਰਭਜਨ ਸਿੰਘ ਦਾ ਟਵੀਟ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਰਭਜਨ ਸਿੰਘ ਆਪਣੇ ਟਵੀਟਰ ਹੈਂਡਲ ਰਾਹੀਂ ਕੋਰੋਨਵਾਇਰਸ ਦੀ ਸ਼ੁਰੂਆਤ ਵੇੇਲੇ ਵੀ ਲੋਕਾਂ ਨੂੰ ਮਹਾਂਮਾਰੀ ਦੇ ਖ਼ਤਰੇ ਦੀ ਚੇਤਾਵਨੀ ਦੇ ਰਹੇ ਸਨ। ਉਨ੍ਹਾਂ ਨੇ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਤੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਸੀ।

ਇਸ ਦੇ ਨਾਲ ਹਰਭਜਨ ਸਿੰਘ ਨੇ ਲਾਕਡਾਊਨ ਦੌਰਾਨ ਹਰ ਰੋਜ਼ ਪੰਜ ਹਜ਼ਾਰ ਦੇ ਕਰੀਬ ਲੋਕਾਂ ਨੂੰ ਖਾਣਾ ਖੁਆਉਣ ਦੀ ਮਦਦ ਵੀ ਕੀਤੀ ਸੀ।

 

 

 

 

Exit mobile version