The Khalas Tv Blog Punjab ਵਿਆਹ ਵਾਲੇ ਘਰ ‘ਚ ਖੁਸ਼ੀਆਂ ਬਦਲੀਆਂ ਦੁੱਖਾਂ ‘ਚ , ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਨਾਲ ਹੋਇਆ ਇਹ ਕਾਰਾ , ਸਦਮੇ ‘ਚ ਪਰਿਵਾਰ
Punjab

ਵਿਆਹ ਵਾਲੇ ਘਰ ‘ਚ ਖੁਸ਼ੀਆਂ ਬਦਲੀਆਂ ਦੁੱਖਾਂ ‘ਚ , ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਨਾਲ ਹੋਇਆ ਇਹ ਕਾਰਾ , ਸਦਮੇ ‘ਚ ਪਰਿਵਾਰ

Happiness in the marriage house turned into mourning the sudden death of the groom a day before the wedding the family is in shock.

ਵਿਆਹ ਵਾਲੇ ਘਰ 'ਚ ਖੁਸ਼ੀਆਂ ਬਦਲੀਆਂ ਮਾਤਮ 'ਚ , ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਨਾਲ ਹੋਈ ਇਹ ਕਾਰਾ , ਸਦਮੇ 'ਚ ਪਰਿਵਾਰ

ਬਰਨਾਲਾ :ਪੰਜਾਬ ਦੇ ਬਰਨਾਲਾ ਦੇ ਪਿੰਡ ਬਖ਼ਤਗੜ੍ਹ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਵਿਆਹ ਵਾਲੇ ਘਰ ਵਿੱਚ ਖੁਸ਼ੀਆਂ ਉਸ ਵੇਲੇ ਦੁੱਖਾਂ ਵਿੱਚ ਬਦਲ ਗਈਆਂ, ਜਦੋ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਲਾੜੇ ਦੀ ਅਚਾਨਕ ਦੁਖਦਾਈ ਮੌਤ ਹੋ ਗਈ ਅਤੇ ਘਰ ਵਿੱਚ ਮਾਤਮ ਛਾ ਗਿਆ।

ਜਾਣਕਾਰੀ ਅਨੁਸਾਰ ਪਿੰਡ ਬਖਤਗੜ੍ਹ ਵਿੱਚ ਦਾ ਨੌਜਵਾਨ ਪੂਰਨਦੀਪ ਸਿੰਘ (32) ਪੁੱਤਰ ਭੋਲਾ ਸਿੰਘ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਘਰ ਜਾਗੋ ਦਾ ਸਮਾਗਮ ਸੀ। ਅਗਲੇ ਦਿਨ ਹੀ ਉਸਦੀ ਜੰਞ ਚੜ੍ਹਨੀ ਸੀ , ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਰਾਤ ਜਾਗਣ ਦੀ ਰਸਮ ਹੋਣੀ ਸੀ। ਰਿਸ਼ਤੇਦਾਰ ਘਰ ਵਿੱਚ ਜਸ਼ਨ ਮਨਾ ਰਹੇ ਸਨ। ਇਸੇ ਦੌਰਾਨ ਵਿਆਹੁਤਾ ਲਾੜੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਪੂਰਨਦੀਪ ਸਿੰਘ (32) ਵਜੋਂ ਹੋਈ ਹੈ। ਪੂਰਨਦੀਪ ਕਿਸੇ ਕੰਮ ਲਈ ਆਪਣੇ ਪਿੰਡ ਪੱਖੋ ਕੈਚੀਆਂ ਤੋਂ ਘਰ ਜਾ ਰਿਹਾ ਸੀ। ਪਿੰਡ ਮੱਲੀਆਂ ਨੇੜੇ ਅਚਾਨਕ ਉਸ ਦੀ ਸਿਹਤ ਵਿਗੜ ਗਈ। ਜਦੋਂ ਤੱਕ ਪੂਰਨਦੀਪ ਆਪਣੇ ਆਪ ਨੂੰ ਸੰਭਾਲ ਸਕਿਆ, ਉਹ ਬੇਹੋਸ਼ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।

ਪੂਰਨਦੀਪ ਦੀ ਮੌਤ ਦੀ ਖ਼ਬਰ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਵਾਸੀਆਂ ਅਤੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਥਾਣਾ ਪੱਖੋਂ ਕਾਚੀਆਂ ਦੇ ਐਸਐਚਓ ਮੱਖਣ ਸ਼ਾਹ ਨੇ ਦੱਸਿਆ ਕਿ ਮ੍ਰਿਤਕ ਪੂਰਨਦੀਪ ਸਿੰਘ ਦੇ ਪਿਤਾ ਭੋਲਾ ਸਿੰਘ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਫਿਲਹਾਲ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਪੂਰਨਦੀਪ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

Exit mobile version