The Khalas Tv Blog Punjab ਪੰਜਾਬ ਨੂੰ ਦਹਿਲਾਉਣ ਦੀ ਹੋਈ ਨਾਕਾਮ ਕੋਸ਼ਿਸ਼! ਸੁੱਟਿਆ ਹੈਂਡ ਗ੍ਰੇਨੇਡ
Punjab

ਪੰਜਾਬ ਨੂੰ ਦਹਿਲਾਉਣ ਦੀ ਹੋਈ ਨਾਕਾਮ ਕੋਸ਼ਿਸ਼! ਸੁੱਟਿਆ ਹੈਂਡ ਗ੍ਰੇਨੇਡ

ਬਿਉਰੋ ਰਿਪੋਰਟ – ਪੰਜਾਬ ਨੂੰ ਇਕ ਵਾਰ ਫਿਰ ਬੰਬ ਧਮਾਕਿਆਂ ਦੇ ਨਾਲ ਦਹਿਲਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ। ਬਟਾਲਾ (Batala) ਦੇ ਘਨੀ ਦੇ ਬਾਂਗਰ ਥਾਣੇ ‘ਤੇ ਹੈਂਡ ਗ੍ਰੇਨੇਡ ਸੁੱਟਿਆ ਗਿਆ। ਪਰ ਕਿਸੇ ਕਾਰਨ ਗ੍ਰੇਨੇਡ ਨਹੀਂ ਫਟਿਆ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਅੱਤਵਾਦੀ ਹਮਲੇ ਨੂੰ ਅਮਰੀਕਾ ਸਥਿਤ ਅੱਤਵਾਦੀ ਹੈਪੀ ਪਾਸੀਆ ਅਤੇ ਗੋਪੀ ਨਵਾਂਸ਼ਹਿਰੀਆ ਨੇ ਅੰਜਾਮ ਦਿੱਤਾ ਹੈ। ਇਸ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਲਈ ਗਈ ਹੈ। ਦੱਸ ਦੇਈਏ ਕਿ ਪੰਜਾਬ ਵਿੱਚ ਪੁਲਿਸ ਥਾਣਿਆਂ ‘ਤੇ ਹਮਲੇ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਨਵਾਂਸ਼ਹਿਰ ਵਿੱਚ ਅਜਿਹੇ ਹਮਲੇ ਹੋ ਚੁੱਕੇ ਹਨ।

ਦੱਸ ਦੇਈਏ ਕਿ ਅਜੇ ਤੱਕ ਬਟਾਲਾ ਪੁਲਿਸ ਵੱਲੋਂ ਇਸ ਸਬੰਧੀ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ ਪਰ ਇਹ ਘਟਨਾ ਬੀਤੀ ਰਾਤ ਦੀ ਹੈ। ਇਸ ਤੋਂ ਬਾਅਦ ਪੁਲਿਸ ਦੇ ਕਈ ਅਧਿਕਾਰੀਆਂ ਵੱਲੋਂ ਮੌਕੇ ‘ਤੇ ਆ ਕੇ ਘਟਨਾ ਸਥਾਨ ਦੀ ਜਾਂਚ ਕੀਤੀ ਗਈ ਹੈ।

ਇਹ ਵੀ ਪੜ੍ਹੋ – ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਸੁਪਰੀਮ ਕੋਰਟ ਦਾ ਪੰਜਾਬ ਤੇ ਕੇਂਦਰ ਸਰਕਾਰ ਨੂੰ ਆਦੇਸ਼

 

Exit mobile version