The Khalas Tv Blog International ਹਮਾਸ ਅੱਜ 3 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰੇਗਾ: ਬਦਲੇ ਵਿੱਚ ਇਜ਼ਰਾਈਲ 369 ਫਲਸਤੀਨੀ ਕੈਦੀਆਂ ਨੂੰ ਕਰੇਗਾ ਰਿਹਾਅ
International

ਹਮਾਸ ਅੱਜ 3 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰੇਗਾ: ਬਦਲੇ ਵਿੱਚ ਇਜ਼ਰਾਈਲ 369 ਫਲਸਤੀਨੀ ਕੈਦੀਆਂ ਨੂੰ ਕਰੇਗਾ ਰਿਹਾਅ

ਇਜ਼ਰਾਈਲ ਅਤੇ ਹਮਾਸ ਵਿਚਕਾਰ ਹੋਏ ਜੰਗਬੰਦੀ ਸਮਝੌਤੇ ਦੇ ਤਹਿਤ, ਹਮਾਸ ਅੱਜ 3 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰੇਗਾ। ਰਿਹਾਅ ਕੀਤੇ ਗਏ ਤਿੰਨ ਪੁਰਸ਼ ਬੰਧਕਾਂ ਦੇ ਨਾਮ ਸਾਗੁਈ ਡੇਕੇਲ-ਚੇਨ, ਸਾਸ਼ਾ ਟ੍ਰੋਫਾਨੋਵ ਅਤੇ ਆਇਅਰ ਹੌਰਨ ਹਨ। ਹਮਾਸ ਹੁਣ ਤੱਕ 5 ਪੜਾਵਾਂ ਵਿੱਚ 16 ਇਜ਼ਰਾਈਲੀ ਅਤੇ 5 ਥਾਈ ਬੰਧਕਾਂ ਨੂੰ ਰਿਹਾਅ ਕਰ ਚੁੱਕਾ ਹੈ।

ਅੱਜ ਦੀ ਬੰਧਕਾਂ ਦੀ ਰਿਹਾਈ ਦੇ ਬਦਲੇ, ਇਜ਼ਰਾਈਲ 369 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ। ਇਨ੍ਹਾਂ ਵਿੱਚੋਂ 36 ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ, ਬਾਕੀ 333 ਕੈਦੀਆਂ ਨੂੰ ਗਾਜ਼ਾ ਯੁੱਧ ਤੋਂ ਬਾਅਦ ਇਜ਼ਰਾਈਲ ਨੇ ਗ੍ਰਿਫ਼ਤਾਰ ਕੀਤਾ ਸੀ।

7 ਅਕਤੂਬਰ 2023 ਨੂੰ, ਹਜ਼ਾਰਾਂ ਹਮਾਸ ਲੜਾਕਿਆਂ ਨੇ ਇਜ਼ਰਾਈਲ ‘ਤੇ ਹਮਲਾ ਕੀਤਾ ਅਤੇ 1200 ਲੋਕਾਂ ਨੂੰ ਮਾਰ ਦਿੱਤਾ। ਇਸ ਦੇ ਨਾਲ ਹੀ 250 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ।

ਜੰਗਬੰਦੀ ਸਮਝੌਤਾ ਤਿੰਨ ਪੜਾਵਾਂ ਵਿੱਚ ਪੂਰਾ ਹੋ ਰਿਹਾ ਹੈ

ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਕੈਦੀਆਂ ਦੇ ਆਦਾਨ-ਪ੍ਰਦਾਨ ਲਈ ਇਹ ਸੌਦਾ 19 ਜਨਵਰੀ ਨੂੰ ਸ਼ੁਰੂ ਹੋਇਆ ਸੀ। ਇਹ ਸੌਦਾ ਤਿੰਨ ਪੜਾਵਾਂ ਵਿੱਚ ਪੂਰਾ ਹੋਵੇਗਾ। ਇਸ ਵਿੱਚ, ਬੰਧਕਾਂ ਦਾ 42 ਦਿਨਾਂ ਲਈ ਆਦਾਨ-ਪ੍ਰਦਾਨ ਕੀਤਾ ਜਾਵੇਗਾ।

Exit mobile version