ਫਿਰੋਜ਼ਪੁਰ: ਵਿਧਾਨ ਸਭਾ ਹਲਕਾ ਜੀਰਾ ਦੇ ਨਾਲ ਲੱਗਦੇ ਪਿੰਡ ਬੋਤੀਆਂ ਵਾਲਾ ਦੀ ਮੇਨਬੀਰ ਕੌਰ, ਜੋ 2023 ਵਿੱਚ ਕੈਨੇਡਾ ਦੇ ਬਰੈਂਪਟਨ ਵਿੱਚ ਕੰਪਿਊਟਰ ਇੰਜਨੀਅਰਿੰਗ ਦੀ ਪੜ੍ਹਾਈ ਲਈ ਗਈ ਸੀ, ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੇਨਬੀਰ ਦੇ ਪਿਤਾ ਅਤੇ ਚਾਚੇ ਨੇ ਦੱਸਿਆ ਕਿ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਫਤਹਿਗੜ੍ਹ ਪੰਚਤੂਰ ਵਿੱਚ ਪੜ੍ਹਦੀ ਸੀ।
ਆਈਲੈਟਸ ਪਾਸ ਕਰਕੇ ਉਸਨੇ ਕੈਨੇਡਾ ਵਿੱਚ ਪੜ੍ਹਾਈ ਸ਼ੁਰੂ ਕੀਤੀ ਸੀ ਅਤੇ ਅੱਗੇ ਵੀ ਪੜ੍ਹਨ ਦੀ ਯੋਜਨਾ ਬਣਾ ਰਹੀ ਸੀ। ਬਦਕਿਸਮਤੀ ਨਾਲ, ਹਾਦਸੇ ਨੇ ਉਸ ਦੀ ਜਾਨ ਲੈ ਲਈ। ਪਰਿਵਾਰ ਨੇ ਮੇਨਬੀਰ ਦੇ ਅੰਗ ਇਨਸਾਨੀਅਤ ਦੀ ਭਲਾਈ ਲਈ ਦਾਨ ਕਰ ਦਿੱਤੇ।
ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਾਂ-ਬਾਪ ਵੱਡੀਆਂ ਰਕਮਾਂ ਖਰਚ ਕੇ ਬੱਚਿਆਂ ਨੂੰ ਵਿਦੇਸ਼ ਪੜ੍ਹਾਈ ਲਈ ਭੇਜਦੇ ਹਨ, ਪਰ ਅਜਿਹੇ ਹਾਦਸਿਆਂ ਵਿੱਚ ਮ੍ਰਿਤਕਾਂ ਦੀਆਂ ਦੇਹਾਂ ਨੂੰ ਪਰਿਵਾਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਕਾਰ ਨੂੰ ਲੈਣੀ ਚਾਹੀਦੀ ਹੈ।