The Khalas Tv Blog International ਪਾਕਿਸਤਾਨ ਦੇ ਇਸਲਾਮਾਬਾਦ ਤੋਂ ਖੈਬਰ ਪਖਤੂਨਖਵਾ ਤੱਕ ਗੜੇਮਾਰੀ
International

ਪਾਕਿਸਤਾਨ ਦੇ ਇਸਲਾਮਾਬਾਦ ਤੋਂ ਖੈਬਰ ਪਖਤੂਨਖਵਾ ਤੱਕ ਗੜੇਮਾਰੀ

Pakistan : ਬੁੱਧਵਾਰ ਨੂੰ ਅਚਾਨਕ ਆਏ ਗੜੇਮਾਰੀ ਨੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ਦੇ ਕਈ ਹਿੱਸਿਆਂ ਵਿੱਚ ਤਬਾਹੀ ਮਚਾ ਦਿੱਤੀ।

ਇਸ ਦੌਰਾਨ ਸੈਂਕੜੇ ਵਾਹਨਾਂ ਅਤੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਬੀਬੀਸੀ ਅਨੁਸਾਰ, ਇਸਲਾਮਾਬਾਦ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇੰਨੇ ਵੱਡੇ ਗੜੇ ਨਹੀਂ ਦੇਖੇ।

ਖੈਬਰ ਪਖਤੂਨਖਵਾ ਇਲਾਕੇ ਵਿੱਚ ਵੀ ਗੜੇਮਾਰੀ ਹੋਈ ਅਤੇ ਭਾਰੀ ਮੀਂਹ ਕਾਰਨ ਲੈਂਡੀ ਕੋਟਲ ਵਿੱਚ ਪਾਣੀ ਭਰ ਗਿਆ। ਇਸ ਕਾਰਨ ਕਈ ਵਾਹਨ ਪਾਣੀ ਵਿੱਚ ਵਹਿ ਗਏ। ਗੜੇਮਾਰੀ ਕਾਰਨ ਕਈ ਕਾਰਾਂ ਦੇ ਸ਼ੀਸ਼ੇ ਟੁੱਟਣ ਦੀਆਂ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

Exit mobile version