The Khalas Tv Blog Punjab ਗੁਰਪ੍ਰੀਤ ਸਿੰਘ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਨੂੰ ਲਿਆ ਆੜੇ ਹੱਥੀਂ
Punjab

ਗੁਰਪ੍ਰੀਤ ਸਿੰਘ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਨੂੰ ਲਿਆ ਆੜੇ ਹੱਥੀਂ

ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾਂ ਨੇ ਅੱਜ ਬਜਟ ਮੀਟਿੰਗ ਤੋਂ ਪਹਿਲਾਂ ਹੀ ਕਮੇਟੀ ‘ਤੇ ਕਈ ਸਾਰੇ ਸਵਾਲ ਦਾਗੇ ਹਨ ਇਸ ਤੋਂ ਪਹਿਲਾਂ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਬਜਟ ਵਿੱਚ ਖਾਮੀਆਂ ਨੂੰ ਲੈ ਕੇ ਪ੍ਰਧਾਨ ਨੂੰ ਪੱਤਰ ਭੇਜਿਆ ਸੀ ਜਿਸ ‘ਤੇ ਕਮੇਟੀ ਨੂੰ ਆਪਣਾ ਪੱਖ ਪੇਸ਼ ਕਰ ਲਈ ਮਜ਼ਬੂਰ ਹੋਣਾ ਪਿਆ।

ਅੰਤਰਿੰਗ ਕਮੇਟੀ ਦੋਵੇਂ ਮਾਂਬਰਾਂ ਨੇ ਕਿਹਾ ਹੈ ਕਿ ਬਜਟ ਨੂੰ ਪਾਸ ਕਰਨ ਤੋਂ ਪਹਿਲਾਂ ਵਿਚਾਰਨਾ ਲਾਜ਼ਮੀਂ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਬਜਟ ਐਕਟ ਦੀ ਸਕੀਮ ਅਨੁਸਾਰ ਤਿਆਰ ਨਹੀਂ ਕੀਤਾ ਗਿਆ। ਪਿਛਲੇ ਦਿਨਾਂ ਤੋਂ ਗੁਰਦੁਆਰਿਆਂ ਦੀਆਂ ਜਮੀਨਾਂ ਤੋਂ ਹੋ ਰਹੀ ਆਮਦਨ ਅਤੇ ਨਾਜ਼ਾਇਜ਼ ਕਬਜ਼ਿਆਂ ‘ਤੇ ਵੀ ਸਵਾਲ ਉੱਠਣ ਲੱਗੇ ਹਨ। ਇੱਕ ਮੈਂਬਰ ਨੇ ਤਾਂ ਇਹ ਵੀ ਦੋਸ਼ ਲਾਇਆ ਹੈ ਕਿ ਗੁਰਦੁਆਰਿਆਂ ਦੀਆਂ ਜ਼ਮੀਨਾਂ ਦੀ ਆਮਦਨ ਅਕਾਲੀ ਆਗੂਆਂ ਦੀਆਂ ਜੇਬਾਂ ਵਿੱਚ ਜਾ ਰਹੀ ਹੈ। ਗੁਰਪ੍ਰੀਤ ਸਿੰਘ ਰੰਧਾਵਾਂ ਨੇ ਗੁਰਦੁਆਰਿਆਂ ਦੀ ਆਡਿਟ ਦੀ ਪੜਤਾਲ ਦੀ ਮੰਗ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਗਲੇ ਵਿੱਤੀ ਸਾਲ ਲਈ ਬਜਟ ਪਾਸ ਕਰਨ ਲਈ ਅੱਜ ਇੱਕ ਅਹਿਮ ਸਲਾਨਾਂ ਮੀਟਿੰਗ ਰੱਖੀ ਹੈ।

Exit mobile version