The Khalas Tv Blog India ਕਿਸਾਨ ਲੀਡਰ ਗੁਰਨਾਮ ਚੜੂਨੀ ਨੇ ‘ਆਪ੍ਰੇਸ਼ਨ ਕਲੀਨ’ ਬਾਰੇ ਭਰਮ-ਭੁਲੇਖੇ ਕੀਤੇ ਦੂਰ
India Punjab

ਕਿਸਾਨ ਲੀਡਰ ਗੁਰਨਾਮ ਚੜੂਨੀ ਨੇ ‘ਆਪ੍ਰੇਸ਼ਨ ਕਲੀਨ’ ਬਾਰੇ ਭਰਮ-ਭੁਲੇਖੇ ਕੀਤੇ ਦੂਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਮੋਰਚੇ ‘ਤੇ ਅਪ੍ਰੇਸ਼ਨ ਕਲੀਨ ਦੀਆਂ ਖ਼ਬਰਾਂ ਵਾਇਰਲ ਹੋਣ ਮਗਰੋਂ ਕਿਹਾ ਕਿ ‘ਅੱਜ ਸਵੇਰ ਤੋਂ ਅਪ੍ਰੈਸ਼ਨ ਕਲੀਨ ਦੀ ਖਬਰ ਆ ਰਹੀ ਹੈ। ਇਸ ਤਰ੍ਹਾਂ ਦੀਆਂ ਅਫਵਾਹਾਂ ਪਹਿਲਾਂ ਵੀ ਫੈਲਾਈਆਂ ਜਾ ਚੁੱਕੀਆਂ ਹਨ। ਇਹ ਖਬਰ ਇੱਕ ਅਫਬਾਰ ਵੱਲੋਂ ਲਗਾਤਾਰ ਫੈਲਾਈ ਜਾ ਰਹੀ ਹੈ ਅਤੇ ਇਹ ਅਖਬਾਰ ਵਾਰ-ਵਾਰ ਗੜਬੜ ਕਰਦਾ ਹੈ। ਇਹ ਅਖਬਾਰ ਬੀਜੇਪੀ ਦਾ ਦਲਾਲ ਹੈ’।

ਚੜੂਨੀ ਨੇ ਕਿਹਾ ਕਿ ‘ਜੇਕਰ ਉਹ ਅਪ੍ਰੈਸ਼ਨ ਕਲੀਨ ਕਰਦੇ ਹਨ, ਸਾਨੂੰ ਜ਼ਬਰਦਸਤੀ ਹਟਾਉਣਗੇ, ਫੋਰਸ ਨਾਲ ਹਟਾਉਣਗੇ। ਉਹ ਕਿਸਾਨਾਂ ਨੂੰ ਮਾਰ ਤਾਂ ਸਕਦੇ ਹਨ, ਗੋਲੀਆਂ ਮਾਰ ਸਕਦੇ ਹਨ ਪਰ ਉਹ ਜੇ ਕਹਿਣ ਕਿ ਕਿਸਾਨ ਉੱਠ ਕੇ ਚਲੇ ਜਾਣ ਤਾਂ ਬੀਜੇਪੀ ਇਹ ਗੱਲ ਭੁੱਲ ਜਾਵੇ। ਬੀਜੇਪੀ ਹਜ਼ਾਰ ਜਾਂ 500 ਕਿਸਾਨਾਂ ਨੂੰ ਮਾਰ ਸਕਦੀ ਹੈ ਪਰ ਫਿਰ ਵੀ ਬੀਜੇਪੀ ਦੀ ਜੜ੍ਹ ਹਿੱਲ ਜਾਵੇਗੀ। ਇੱਕ ਵਾਰ ਤਾਂ ਗੋਲੀਆਂ ਮਾਰ ਦੇਣਗੇ ਪਰ ਬਾਅਦ ਵਿੱਚ ਕਿੱਥੇ ਜਾਣਗੇ।  ਪਿੰਡਾ ਵਿੱਚ ਜਾਣਗੇ, ਉੱਥੇ ਜਨਤਾ ਇਨ੍ਹਾਂ ਦਾ ਕੀ ਹਾਲ ਕਰੇਗੀ। ਕੀ ਲੋਕ ਇਨ੍ਹਾਂ ਨੂੰ ਪਿੰਡਾਂ ਵਿੱਚ ਵੜ੍ਹਨ ਦੇਣਗੇ’।

ਚੜੂਨੀ ਨੇ ਕਿਹਾ ਕਿ ‘ਬੀਜੇਪੀ ਕਲੀਨ ਹੋਵੇਗੀ। ਦੇਸ਼ ਵਿੱਚੋਂ ਬੀਜੇਪੀ ਨੂੰ ਕਲੀਨ ਕੀਤਾ ਜਾਵੇਗਾ ਅਤੇ ਪੂਰੀ ਉਮਰ ਦੁਬਾਰਾ ਸੱਤਾ ਵਿੱਚ ਨਹੀਂ ਆ ਸਕੇਗੀ। ਬੀਜੇਪੀ ਕਿਸਾਨਾਂ ‘ਤੇ ਕਰੋਨਾ ਫੈਲਾਉਣ ਦੇ ਦੋਸ਼ ਲਗਾ ਰਹੀ ਹੈ। ਜੇ ਕਰੋਨਾ ਹੈ ਤਾਂ ਪੱਛਮੀ ਬੰਗਾਲ ਦੀਆਂ ਚੋਣਾਂ ਕਿਉਂ ਨਹੀਂ ਰੱਦ ਕਰਦੇ। ਬੀਜੇਪੀ ਦੇ ਆਪਣੇ ਹੀ ਦਾਅ-ਪੇਚ ਇਸ ‘ਤੇ ਉਲਟੇ ਪੈਣਗੇ। ਇੱਕ ਵੀ ਆਦਮੀ ਕਿਸਾਨ ਧਰਨੇ ਵਿੱਚ ਦੱਸ ਦਿਉ, ਜੋ ਕਰੋਨਾ ਨਾਲ ਮਰਿਆ ਹੋਵੇ। ਅਸੀਂ ਤਾਂ ਕਈ ਥਾਂਵਾਂ ‘ਤੇ ਜਾਂਦੇ ਹਾਂ, ਲੋਕਾਂ ਨੂੰ ਜੱਫੀਆਂ ਪਾ-ਪਾ ਕੇ ਮਿਲਦੇ ਹਾਂ, ਸਾਨੂੰ ਤਾਂ ਕਰੋਨਾ ਨਹੀਂ ਹੋਇਆ’।

Exit mobile version