The Khalas Tv Blog India ਕੰਮ ਨਹੀਂ ਆਏ ਮਿੰਨਤਾਂ ਤਰਲੇ, ਫਿਰ ਸਾਰੀ ਉਮਰ ਲਈ ਸੀਖਾਂ ਪਿੱਛੇ ਵਾੜਿਆ ਰਾਮ ਰਹੀਮ
India International Punjab

ਕੰਮ ਨਹੀਂ ਆਏ ਮਿੰਨਤਾਂ ਤਰਲੇ, ਫਿਰ ਸਾਰੀ ਉਮਰ ਲਈ ਸੀਖਾਂ ਪਿੱਛੇ ਵਾੜਿਆ ਰਾਮ ਰਹੀਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਰਣਜੀਤ ਸਿੰਘ ਕਤਲ ਮਾਮਲੇ ਵਿੱਚ ਅੱਜ ਪੰਚਕੂਲਾ ਦੀ ਸੀਬੀਆਈ ਕੋਰਟ ਨੇ 19 ਸਾਲ ਬਾਅਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਣੇ ਬਾਕੀ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਇਸ ਮਾਮਲੇ ਵਿਚ ਰਾਮ ਰਹੀਮ ਨੂੰ 31 ਲੱਖ ਰੁਪਏ ਤੇ ਬਾਕੀਆਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਦੇ ਲੜਕੇ ਜਗਸੀਰ ਸਿੰਘ ਨੇ ਕਿਹਾ ਕਿ ਅਸੀਂ ਇਸ ਸਜ਼ਾ ਤੋਂ ਸੰਤੁਸ਼ਟ ਹਾਂ, ਪਰ ਅਸੀਂ ਕੋਰਟ ਤੋਂ ਦੈਥ ਪੈਨਾਲਟੀ ਮੰਗੀ ਸੀ। ਫਿਰ ਵੀ ਕਾਨੂੰਨ ਨੇ ਜੋ ਫੈਸਲਾ ਕੀਤਾ ਹੈ ਅਸੀਂ ਸੰਤੁਸ਼ਟ ਹਾਂ। ਉਨ੍ਹਾਂ ਕਿਹਾ ਕਿ ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ। ਸਾਨੂੰ ਨਿਆਂ ‘ਤੇ ਭਰੋਸਾ ਸੀ ਤੇ ਅੱਜ ਨਿਆਂ ਹੋ ਗਿਆ ਹੈ।

ਇਸ ਮੌਕੇ ਪੀੜਤਾਂ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਇਸ ਮਾਮਲੇ ਵਿੱਚ ਸਜ਼ਾਵਾਂ ਦੋ ਹੀ ਸਨ ਜਾਂ ਫਾਂਸੀ ਜਾਂ ਫਿਰ ਉਮਰ ਕੈਦ। ਪਰ ਜੱਜ ਨੇ ਸਾਰੀਆਂ ਮੰਗਾਂ ਰੱਦ ਕਰਕੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਕੀਲਾਂ ਅਨੁਸਾਰ ਇਹ ਸਜ਼ਾ ਵੀ ਪਹਿਲੀ ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ ਚੱਲੇਗੀ। ਸੀਬੀਆਈ ਨੇ ਕਿਹਾ ਹੈ ਕਿ ਸਾਰਿਆਂ ਨੇ ਇਸ ਕੇਸ ਵਿਚ ਦੈਥ ਪੈਨਾਲਟੀ ਦੀ ਮੰਗ ਕੀਤੀ ਸੀ। ਰਾਮ ਰਹੀਮ ਤਿੰਨ ਕੇਸਾਂ ਵਿਚ ਉਮਰ ਕੈਦ ਭੁਗਤ ਰਿਹਾ ਹੈ, ਜਦੋਂ ਤੱਕ ਤਿੰਨੋਂ ਕੇਸਾਂ ਵਿਚ ਮਾਫੀ ਨਹੀਂ ਮਿਲਦੀ, ਉਦੋਂ ਤੱਕ ਬਾਹਰ ਨਹੀਂ ਆ ਸਕਦਾ। ਇਕੋ ਉਮਰ ਹੁੰਦੀ ਹੈ, ਚਾਹੇ ਕਿੰਨੀਆਂ ਉਮਰ ਕੈਦ ਦੀਆਂ ਸਜਾਵਾਂ ਹੋ ਜਾਣ, ਜਦੋਂ ਤੱਕ ਮਾਫੀ ਨਹੀਂ ਮਿਲਦੀ, ਬੰਦਾ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ।

ਵਕੀਲਾਂ ਨੇ ਕਿਹਾ ਸੁਣਵਾਈ ਦੌਰਾਨ ਰਾਮ ਰਹੀਮ ਮਾਫੀ ਮੰਗ ਰਿਹਾ ਸੀ ਕਿ ਮੈਂ ਹੋਰ ਸੇਵਾ ਕਰਨਾ ਚਾਹੁੰਦਾ ਹਾਂ। ਇਸ ਤੋਂ ਇਲਾਵਾ ਵਕੀਲਾਂ ਨੇ ਕਿਹਾ ਕਿ ਖੱਟਾ ਸਿੰਘ ਧਮਕੀਆਂ ਦੇਣ ਬਾਰੇ ਕਹਿੰਦਾ ਰਿਹਾ ਹੈ, ਪਰ ਉਸਦੇ ਸਿਰਫ ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ।

ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਵੀ ਇਸੇ ਮਾਮਲੇ ਵਿਚ ਸਜਾ ਦਾ ਐਲਾਨ ਹੋਣਾ ਸੀ, ਪਰ ਪੂਰੇ ਦਿਨ ਦੀ ਕਾਰਵਾਈ ਤੋਂ ਬਾਅਦ ਅਦਾਲਤ ਨੇ ਫੈਸਲਾ 18 ਅਕਤੂਬਰ ਲਈ ਸੁਣਾਉਣਾ ਤੈਅ ਕਰ ਲਿਆ ਸੀ। ਬਲਾਤਕਾਰੀ ਤੇ ਕਾਤਲ ਡੇਰਾ ਸਿਰਸਾ ਮੁਖੀ ਰਾਮ ਰਹੀਮ ਬਲਾਤਕਾਰ ਤੇ ਪੱਤਰਕਾਰ ਦੇ ਕਤਲ ਮਾਮਲੇ ਵਿੱਚ ਪਹਿਲਾਂ ਤੋਂ ਹੀ ਸਜ਼ਾ ਭੁਗਤ ਰਿਹਾ ਹੈ। ਰਾਮ ਰਹੀਮ ਨੂੰ ਡੇਰਾ ਪ੍ਰੇਮੀ ਰਣਜੀਤ ਸਿੰਘ ਦੇ ਕਤਮ ਮਾਮਲੇ ਵਿੱਚ 8 ਅਕਤੂਬਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਅੱਜ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਜਾਵੇਗੀ।

ਕੌਣ ਸੀ ਰਣਜੀਤ
ਰਣਜੀਤ ਸਿੰਘ ਡੇਰੇ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਸੀ ਤੇ ਸਾਲ 2002 ਵਿੱਚ ਉਨ੍ਹਾਂ ਦਾ ਕਤਲ ਹੋਇਆ ਸੀ, ਜਿਸਦਾ ਇਲਜ਼ਾਮ ਡੇਰਾ ਮੁਖੀ ‘ਤੇ ਲੱਗਿਆ ਸੀ। ਇਸ ਮਾਮਲੇ ਵਿੱਚ ਚਲਾਨ 2007 ਵਿੱਚ ਪੇਸ਼ ਹੋਇਆ ਸੀ ਕਿਉਂਕਿ ਦੂਜੇ ਕੇਸਾਂ ਦੀ ਸੁਣਵਾਈ ਵੀ ਨਾਲੋ-ਨਾਲ ਚੱਲ ਰਹੀ ਸੀ। ਸੁਰੱਖਿਆ ਕਾਰਨਾਂ ਕਰਕੇ ਸੰਭਾਵਨਾ ਹੈ ਕਿ ਰਾਮ ਰਹੀਮ ਨੂੰ ਸਜ਼ਾ ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਸੁਣਾਈ ਜਾਵੇਗੀ।

ਕੀ ਸੀ ਰਣਜੀਤ ਕਤਲ ਕੇਸ
ਮਰਹੂਮ ਪੱਤਰਕਾਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਦੇ ਅਨੁਸਾਰ ਮਈ 2002 ਵਿੱਚ ਗੁੰਮਨਾਮ ਚਿੱਠੀ ਆਈ ਸੀ, ਜਿਸ ਬਾਰੇ ਡੇਰੇ ਵਾਲਿਆਂ ਨੂੰ ਸ਼ੱਕ ਸੀ ਕਿ ਇਸ ਪਿੱਛੇ ਰਣਜੀਤ ਸਿੰਘ ਦਾ ਹੱਥ ਹੈ। ਰਣਜੀਤ ਸਿੰਘ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ। ਡੇਰੇ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਇਹ ਚਿੱਠੀ ਆਪਣੀ ਭੈਣ ਤੋਂ ਲਿਖਵਾਈ ਹੈ। ਜਿਸ ਕਾਰਨ ਪਹਿਲਾਂ ਇਨ੍ਹਾਂ ਨੇ ਰਣਜੀਤ ਸਿੰਘ ਨੂੰ ਧਮਕਾਇਆ। ਫਿਰ ਰਣਜੀਤ ਸਿੰਘ ਉੱਪਰ ਦਬਾਅ ਪਾਇਆ ਗਿਆ ਕਿ ਉਹ ਡੇਰੇ ਵਿੱਚ ਆ ਕੇ ਪਿਤਾ ਜੀ ਤੋਂ ਮਾਫ਼ੀ ਮੰਗ, ਨਹੀਂ ਤਾਂ ਨਤੀਜਾ ਭੁਗਤਣ ਲਈ ਤਿਆਰ ਰਹੀਂ।


”ਜਦੋਂ ਉਹ ਨਹੀ ਆਏ ਤਾਂ 10 ਜੁਲਾਈ 2002 ਨੂੰ ਉਨ੍ਹਾਂ ਦੇ ਪਿੰਡ (ਖਾਨਪੁਰ ਕੋਹਲੀਆਂ) ਵਿੱਚ ਉਨ੍ਹਾਂ ਦਾ ਕਤਲ ਹੋ ਗਿਆ। ਮਾਮਲਾ ਡੇਰੇ ਨਾਲ ਜੁੜਿਆ ਹੋਣ ਕਾਰਨ ਪੀੜਤ ਪਰਿਵਾਰ ਨੂੰ ਕਾਫ਼ੀ ਦੇਰ ਇਨਸਾਫ਼ ਨਹੀਂ ਮਿਲਿਆ। ਉਸ ਤੋਂ ਬਾਅਦ ਜਦੋਂ ਪੱਤਰਕਾਰ ਛਤੱਰਪਤੀ ਉੱਪਰ 24 ਅਕਤੂਬਰ 2002 ਨੂੰ ਹਮਲਾ ਹੋਇਆ ਉਸ ਮਾਮਲੇ ਵਿੱਚ ਵੀ ਪੁਲਿਸ ਕਾਰਵਾਈ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਨਹੀਂ ਕੀਤੀ ਗਈ।

24 ਅਕਤੂਬਰ, 2002 ਨੂੰ ਸਿਰਸਾ ਤੋਂ ਛਪਦੇ ‘ਪੂਰਾ ਸੱਚ’ ਨਾਂ ਦੇ ਅਖ਼ਬਾਰ ਦੇ ਸੰਪਾਦਕ ਰਾਮ ਚੰਦਰ ਛਤਰਪਤੀ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਛਤੱਰਪਤੀ ਪਰਿਵਾਰ ਨੇ ਜਨਵਰੀ 2003 ਵਿੱਚ ਹਾਈ ਕੋਰਟ ਵਿੱਚ ਸੀਬੀਆਈ ਦੀ ਜਾਂਚ ਲਈ ਪਟੀਸ਼ਨ ਕੀਤੀ। ਉਸ ਦੌਰਾਨ ਹੀ ਰਣਜੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਨੇ ਵੀ ਆਪਣੇ ਬੇਟੇ ਦੇ ਕਤਲ ਦੀ ਸੀਬੀਆਈ ਜਾਂਚ ਲਈ ਇੱਕ ਪਟੀਸ਼ਨ ਅਦਾਲਤ ਵਿੱਚ ਪਾਈ।

ਪਟੀਸ਼ਨ ਵਿੱਚ ਉਨ੍ਹਾਂ ਨੇ ਇਲਜ਼ਾਮ ਲਗਾਏ ਕਿ ਮੇਰੇ ਬੇਟੇ ਦਾ ਕਤਲ ਡੇਰਾ ਮੁਖੀ ਦੇ ਇਸ਼ਾਰੇ ‘ਤੇ ਕੀਤਾ ਗਿਆ ਅਤੇ ਪੁਲਿਸ ਨੇ ਇਸ ਦੀ ਜਾਂਚ ਨਹੀਂ ਕੀਤੀ। ਉਸ ਤੋਂ ਬਾਅਦ ਅੰਸ਼ੁਲ ਛਤੱਰਪਤੀ ਅਤੇ ਜੋਗਿੰਦਰ ਸਿੰਘ ਵੱਲੋਂ ਮੂਵ ਕੀਤੀਆਂ ਗੀਆਂ ਦੋਵੇਂ ਪਟੀਸ਼ਨਾਂ ਨੂੰ ਹਾਈ ਕੋਰਟ ਨੇ ਜੋੜ ਦਿੱਤਾ ਅਤੇ ਸਾਂਝੀ ਸੁਣਵਾਈ ਕੀਤੀ।
10 ਨਵੰਬਰ 2003 ਨੂੰ ਰਣਜੀਤ ਸਿੰਘ ਕਤਲ ਕੇਸ ਅਤੇ ਛਤੱਰਪਤੀ ਕਤਲ ਕੇਸ ਦੋਵਾਂ ਮਾਮਲਿਆਂ ਵਿੱਚ ਹਾਈਕੋਰਟ ਨੇ ਸੀਬੀਆਈ ਜਾਂਚ ਦੇ ਹੁਕਮ ਸੁਣਾਏ। ਉਸ ਤੋਂ ਬਾਅਦ ਸੀਬੀਆਈ ਜਾਂਚ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਅਤੇ ਕੋਰਟ ਨੇ ਜਾਂਚ ਉੱਪਰ ਸਟੇਅ ਲਗਾ ਦਿੱਤੀ।

ਨਵੰਬਰ 2004 ਵਿੱਚ ਦੂਜੀ ਧਿਰ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਡੇਰੇ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਤੇ ਸੀਬੀਆਈ ਦੀ ਜਾਂਚ ਜਾਰੀ ਰੱਖਣ ਦੇ ਹੁਕਮ ਦਿੱਤੇ। ਸੀਬੀਆਈ ਨੇ 31 ਜੁਲਾਈ 2007 ਨੂੰ ਸੀਬੀਆਈ ਨੇ ਅੰਬਾਲਾ ਵਿੱਚ ਆਪਣੀ ਚਾਰਜਸ਼ੀਟ ਫਾਈਲ ਕੀਤੀ। ਉਸ ਤੋਂ ਬਾਅਦ ਮਾਮਲੇ ਦੀ ਲਗਾਤਾਰ ਸੁਣਵਾਈ ਚੱਲ ਰਹੀ ਸੀ। ਗਵਾਹੀਆਂ 2013-14 ਤੋਂ ਹੀ ਪੂਆਂ ਹੋ ਚੁੱਕੀਆਂ ਸਨ ਪਰ ਡੇਰਾ ਮੁਖੀ ਤਾਕਤਵਰ ਬੰਦਾ ਸੀ ਅਤੇ ਮਾਮਲੇ ਭਟਕਾਈ ਰੱਖਿਆ। ਮਾਮਲੇ ਦੇ ਇੱਕ ਹੋਰ ਮੁਲਜ਼ਮ ਇੰਦਰਸੈਨ ਦੀ ਮੌਤ ਹੋ ਚੁੱਕੀ ਹੈ।

Exit mobile version