The Khalas Tv Blog Punjab ਗੁਰਮੀਤ ਮੀਤ ਹੇਅਰ ਨੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ, ਇਸ ਇਲਾਕੇ ਵਿੱਚ ਫਲਾਈਓਵਰ ਦੀ ਕੀਤੀ ਮੰਗ
Punjab

ਗੁਰਮੀਤ ਮੀਤ ਹੇਅਰ ਨੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ, ਇਸ ਇਲਾਕੇ ਵਿੱਚ ਫਲਾਈਓਵਰ ਦੀ ਕੀਤੀ ਮੰਗ

ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ (Gurmeert Singh Meet Hayer) ਨੇ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਸ਼੍ਰੀ ਨਿਤਿਨ ਗਡਕਰੀ (Nitin Gadkari) ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਵਿੱਚ  ਮੀਤ ਹੇਅਰ ਨੇ ਕੌਮੀ ਮਾਰਗ ਉਤੇ ਚੀਮਾ-ਜੋਧਪੁਰ ਅਤੇ ਬਡਬਰ ਪਿੰਡ ਵਿਖੇ ਫਲਾਈਓਵਰਾਂ ਦੀ ਉਸਾਰੀ ਅਤੇ ਬਰਨਾਲਾ ਤੋਂ ਮੋਗਾ, ਸੰਗਰੂਰ ਅਤੇ ਬਠਿੰਡਾ ਵੱਲ ਜਾਂਦੇ ਕੌਮੀ ਮਾਰਗਾਂ ਉੱਤੇ ਸ਼ਹਿਰ ਤੋਂ ਬਾਈਪਾਸ ਨਾਲ ਜੋੜਦੀਆਂ ਦੋ ਸੜਕਾਂ ਨੂੰ ਚੌੜਾ ਕਰਨ ਦੀ ਮੰਗ ਕੀਤੀ ਹੈ।

ਮੀਤ ਹੇਅਰ ਨੇ ਕਿਹਾ ਕਿ ਸਾਰੇ ਮਾਮਲੇ ਨਿੱਜੀ ਤੌਰ ਉਤੇ ਉਠਾਉਣ ਤੋਂ ਬਾਅਦ ਕੇਂਦਰੀ ਮੰਤਰੀ ਜੀ ਨੇ ਇਸ ਉੱਤੇ ਗੌਰ ਕਰਨ ਦਾ ਭਰੋਸਾ ਦਿੱਤਾ ਹੈ।
Exit mobile version