The Khalas Tv Blog India ਕੈਨੇਡਾ ‘ਚ ਪੰਜਾਬੀ ਧੀ ਨੇ ਕੀਤਾ ਕਮਾਲ! ਮਿਹਨਤ ਨਾਲ ਪੁਲਿਸ ‘ਚ ਵੱਡਾ ਅਹੁਦਾ ਕੀਤਾ ਹਾਸਲ
India International Punjab

ਕੈਨੇਡਾ ‘ਚ ਪੰਜਾਬੀ ਧੀ ਨੇ ਕੀਤਾ ਕਮਾਲ! ਮਿਹਨਤ ਨਾਲ ਪੁਲਿਸ ‘ਚ ਵੱਡਾ ਅਹੁਦਾ ਕੀਤਾ ਹਾਸਲ

ਬਿਉਰੋ ਰਿਪੋਰਟ – ਕੈਨੇਡਾ ਤੋਂ ਪੰਜਾਬੀਆਂ ਨੂੰ ਲੈਕੇ ਚੰਗੀ ਖ਼ਬਰ ਆਈ ਹੈ । ਰਾਏਕੋਟ ਦੀ ਗੁਰਮਨਜੀਤ ਕੌਰ ਗਰੇਵਾਲ ਡਿਪਟੀ ਜੇਲ੍ਹ ਸੁਪਰਡੈਂਟ ਬਣੀ ਹੈ । ਉਸ ਦੀ ਇਸ ਕਾਮਯਾਬੀ ਨਾਲ ਮਾਪਿਆਂ ਅਤੇ ਇਲਾਕੇ ਦਾ ਨਾ ਉੱਚਾ ਹੋਇਆ ਹੈ,ਰਾਏਕੋਟ ਵਿੱਚ ਖੁਸ਼ੀ ਦਾ ਮਾਹੌਲ ਹੈ ।

ਗੁਰਮਨਜੀਤ ਕੌਰ ਨੇ MBA ਦੀ ਪੜ੍ਹਾਈ ਕਰਨ ਤੋਂ ਬਾਅਦ 2021 ਸਟੱਡੀ ਵੀਜ਼ੇ ‘ਤੇ ਬਰੈਮਟਨ ਕੈਨੇਡਾ ਗਈ ਜਿੱਥੇ ਉਸ ਨੇ ਤਿੰਨ ਸਾਲ ਵਿੱਚ ਪੜ੍ਹਾਈ ਪੂਰੀ ਕੀਤੀ । ਇਸ ਦੌਰਾਨ ਗੁਰਮਨਜੀਤ ਨੇ ਆਪਣੀ ਪੜ੍ਹਾਈ ਦੇ ਅਧਾਰ ‘ਤੇ ਕੈਨੇਡਾ ਪੁਲਿਸ ਵਿੱਚ ਨੌਕਰੀ ਲਈ ਅਪਲਾਈ ਕੀਤਾ ।

ਨੌਕਰੀ ਦਾ ਇਮਤਿਹਾਨ ਦੇਣ ਤੋਂ ਬਾਅਦ ਗੁਰਮਨਜੀਤ ਹੁਣ ਬਤੌਰ ਡਿਪਟੀ ਜੇਲ੍ਹ ਸੁਪਰਡੈਂਟ ਨਿਯੁਕਤ ਹੋਈ ਹੈ । ਪੂਰੇ ਪਰਿਵਾਰ ਦਾ ਕਹਿਣਾ ਹੈ ਕਿ ਗੁਰਮਨਜੀਤ ਸ਼ੁਰੂ ਹੋ ਹੀ ਪੜਾਈ ਵਿੱਚ ਹੁਸ਼ਿਆਰ ਸੀ ਅਤੇ ਪੁਲਿਸ ਫੋਰਸ ਨਾਲ ਜੁੜਨਾ ਚਾਹੁੰਦੀ ਸੀ । ਧੀ ਕੈਨੇਡਾ ਗਈ ਪਰ ਉੱਥੇ ਜਾਕੇ ਆਪਣਾ ਸੁਪਣਾ ਸਾਕਾਰ ਕੀਤਾ ।

 

Exit mobile version