The Khalas Tv Blog India ਖਾਲਿਸਤਾਨ ਨੂੰ ਮੁੜ ਸੁਰਜੀਤ ਕਰਨ ਵਾਲੇ ਗੁਰਜੀਤ ਸਿੰਘ ਨਿੱਜਰ ਨੂੰ ਪੁਲਿਸ ਨੇ ਕੀਤਾ ਏਅਰਪੋਰਟ ਤੋਂ ਗ੍ਰਿਫ਼ਤਾਰ
India

ਖਾਲਿਸਤਾਨ ਨੂੰ ਮੁੜ ਸੁਰਜੀਤ ਕਰਨ ਵਾਲੇ ਗੁਰਜੀਤ ਸਿੰਘ ਨਿੱਜਰ ਨੂੰ ਪੁਲਿਸ ਨੇ ਕੀਤਾ ਏਅਰਪੋਰਟ ਤੋਂ ਗ੍ਰਿਫ਼ਤਾਰ

‘ਦ ਖ਼ਾਲਸ ਬਿਊਰੋ :- ਅਤਿਵਾਦੀ ਵਿਰੋਧੀ ਜਾਂਚ ਏਜੰਸੀ ‘NIA ਨੇ ਖਾਲਿਸਤਾਨੀ ਪੱਖੀ ਗੁਰਜੀਤ ਸਿੰਘ ਨਿੱਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਗੁਰਜੀਤ ਸਿੰਘ ਨਿੱਜਰ ਸਾਇਪਰਸ ਵਿੱਚ ਲੁਕਿਆ ਸੀ, ਅਤੇ ਪੁਲਿਸ ਵੱਲੋ ਭਾਰਤ ਡਿਪੋਰਟ ਕਰਨ ਮਗਰੋਂ ਦਿੱਲੀ ਏਅਰਪੋਰਟ ‘ਤੇ NIA ਨੇ ਗੁਰਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਗੁਰਜੀਤ ਸਿੰਘ ਬੇਅੰਤ ਸਿੰਘ ਕਤਲਕਾਂਡ ਵਿੱਚ ਜੇਲ੍ਹ ਵਿੱਚ ਬੰਦ ਸੀ ਅਤੇ ਉੱਥੇ ਜਗਤਾਰ ਸਿੰਘ ਹਵਾਲਾ ਨਾਲ ਮਿਲ ਕੇ ਮੁੜ ਤੋਂ ਖਾਲਿਸਤਾਨ ਦੇ ਪੱਖ ਵਿੱਚ ਲਹਿਰ ਸ਼ੁਰੂ ਕਰਨਾ ਚਾਉਂਦਾ ਸੀ

‘NIA ਨੇ ਸਭ ਤੋਂ ਪਹਿਲਾਂ ਮੁੰਬਈ ਵਿੱਚ ਮੁਲਜ਼ਮ ਹਰਪਾਲ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਸੀ, ਇਲਜ਼ਾਮ ਸੀ ਕੀ ਹਰਪਾਲ ਸਿੰਘ ਮੋਹੀਨ ਖ਼ਾਨ ਦੇ ਨਿਰਦੇਸ਼ ‘ਤੇ ਵਿਦੇਸ਼ ਵਿੱਚ ਬੈਠੇ ਗੁਰਜੀਤ ਸਿੰਘ ਨਿੱਜਰ ਦੇ ਨਾਲ ਮਿਲ ਕੇ ਭਾਰਤ ਵਿੱਚ ਖਾਲਿਸਤਾਨ ਨੂੰ ਮੁੜ ਤੋਂ ਸੁਰਜੀਤ ਕਰਨਾ ਚਾਉਂਦਾ ਹੈ। ਇਹ ਸਾਰੇ ਲੋਕ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਸਨ ਉਸ ਦੇ ਜ਼ਰੀਏ ਲੋਕਾਂ ਨੂੰ ਭੜਕਾ ਕੇ ਖਾਲਿਸਤਾਨ ਦੇ ਪੱਖ ਵਿੱਚ ਭਾਰਤ ਖਿਲਾਫ਼ ਭੜਕਾ ਰਹੇ ਸਨ। ਸਿਰਫ਼ ਇੰਨਾਂ ਹੀ ਨਹੀਂ NIA ਦੀ ਜਾਣਕਾਰੀ ਮੁਤਾਬਿਕ ਸਿੱਖ ਨੌਜਵਾਨਾਂ ਨੂੰ ਭੜਕਾਉਣ ਦੇ ਲਈ ਸਾਬਕਾ ਮੁੱਖ ਮੰਤਰੀ ਦੇ ਕਤਲ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਅਤੇ ਆਪਰੇਸ਼ਨ ਬਲੂ ਸਟਾਰ ਦੀ ਫ਼ੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਸਨ, ਇਹ ਤਿੰਨੋ ਮੁਲਜ਼ਮ ਬੱਬਰ ਖ਼ਾਲਸਾ ਇੰਟਰਨੈਸ਼ਨਲ ਅਤੇ ਖਾਲਿਸਤਾਨ ਦੀ ਹਿਮਾਇਤ ਵਿੱਚ ਵੀ ਪੋਸਟਰ ਸ਼ੇਅਰ ਕਰ ਰਹੇ ਸਨ

ਗੁਰਜੀਤ ਸਿੰਘ ਨਿੱਜਰ ਨੇ ਮੋਈਨ ਖ਼ਾਨ ਨੂੰ ਦੇਸ਼ ਵਿੱਚ ਮੁਸਲਮਾਨਾਂ ਦੇ ਨਾਲ ਹੋ ਰਹੇ ਜੁਰਮ ਦੀ ਕਹਾਣੀਆਂ ਨਾਲ ਉਕਸਾਇਆ ਅਤੇ ਖਾਲਿਸਤਾਨ ਦੇ ਨਾਂ ਤੇ ਕੰਮ ਕਰਨ ਲਈ ਤਿਆਰ ਕੀਤਾ। ਗੁਰਜੀਤ ਨੇ ਹੀ ਮੋਈਨ ਨੂੰ ਪਿਸਤੌਲ ਲੈਣ ਅਤੇ ਦਹਿਸ਼ਤਗਰਦੀ ਹਮਲੇ ਦੀ ਤਿਆਰੀ ਕਰਨ ਲਈ ਕਿਹਾ

NIA ਨੇ ਇਸ ਮਾਮਲੇ ਵਿੱਚ ਮੁਲਜ਼ਮ ਮੋਈਨ ਖ਼ਾਨ, ਹਰਪਾਲ ਸਿੰਘ, ਸੁੰਦਰ ਲਾਲ ਅਤੇ ਗੁਰਜੀਤ ਸਿੰਘ ਨਿੱਜਰ ਦੇ ਖਿਲਾਫ਼ ਮੁੰਬਈ NIA ਨੇ ਚਾਰਜਸ਼ੀਟ ਦਾਖ਼ਲ ਕਰ ਲਈ ਹੈ,ਜਾਂਚ ਦੇ ਦੌਰਾਨ NIA ਨੂੰ ਪਤਾ ਚੱਲਿਆ ਕਿ ਗੁਰਜੀਤ ਅਕਤੂਬਰ 2017 ਨੂੰ ਦੇਸ਼ ਛੱਡ ਕੇ ਸਾਇਪਰਸ ਚਲਾ ਗਿਆ ਸੀ ਜਿਸ ਤੋਂ ਬਾਅਦ ਲੁੱਕ ਆਉਟ ਸਰਕੁਲਰ ਜਾਰੀ ਕਰ ਦਿੱਤਾ ਗਿਆ ਸੀ

Exit mobile version