The Khalas Tv Blog Punjab ਟਾਵਰ ‘ਤੇ ਬੇਹੋਸ਼ ਹੋਏ ਗੁਰਜੀਤ ਸਿੰਘ ਖਾਲਸਾ, MLA ‘ਤੇ ਲੱਗੇ ਗੰਭੀਰ ਇਲਜ਼ਾਮ
Punjab

ਟਾਵਰ ‘ਤੇ ਬੇਹੋਸ਼ ਹੋਏ ਗੁਰਜੀਤ ਸਿੰਘ ਖਾਲਸਾ, MLA ‘ਤੇ ਲੱਗੇ ਗੰਭੀਰ ਇਲਜ਼ਾਮ

ਭਾਈ ਗੁਰਜੀਤ ਸਿੰਘ ਖਾਲਸਾ 12 ਅਕਤੂਬਰ 2024 ਤੋਂ ਸਮਾਣੇ ਵਿੱਚ 400 ਫੁੱਟ ਉੱਚੇ ਟਾਵਰ ’ਤੇ ਚੜ੍ਹ ਕੇ ਸਰਕਾਰ ਤੋਂ ਬੇਅਦਬੀ ਦੇ ਦੋਸ਼ੀਆਂ ਲਈ ਉਮਰ ਕੈਦ ਦੇ ਕਾਨੂੰਨ ਦੀ ਮੰਗ ਕਰ ਰਿਹਾ ਹੈ। ਅੱਜ ਉਹਨਾਂ ਬਾਬਤ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਟਾਵਰ ਤੇ ਹੀ ਬੇਹੋਸ਼ ਹੋ ਗਏ ਹਨ।

ਸੰਬੰਧਿਤ ਲੋਕਾਂ ਨੇ ਇਲਜ਼ਾਮ ਲਗਾਏ ਨੇ ਕਿ ਡਿਊਟੀ ਮਜਿਸਟਰੇਟ ਦੇ ਹੁਕਮ ਦੇ ਨਾਲ ਕੱਲ ਦਾ ਉੱਪਰ ਮੋਬਾਈਲ ਚਾਰਜਰ ਨਹੀਂ ਜਾਣ ਦਿੱਤਾ ਗਿਆ ਅਤੇ ਅੱਜ ਫੋਨ ਵੀ ਉੱਤੇ ਨਹੀਂ ਜਾਣ ਦਿੱਤਾ ਗਿਆ। ਨਾਲ ਹੀ ਇਲਜ਼ਾਮ ਲੱਗੇ ਨੇ ਕਿ ਇਸ ਸਭ ਦੇ ਲਈ MLA ਚੇਤਨ ਸਿੰਘ ਜੌੜਾਮਾਜਰਾ ਜਿੰਮੇਵਾਰ ਹਨ।

ਜਿਕਰੇਖਾਸ ਹੈ ਕਿ ਸਾਰਾ ਸਿਆਲ ਪਿੰਡੇ ’ਤੇ ਝੱਲਣ ਦੇ ਬਾਵਜੂਦ ਜਦ ਸਰਕਾਰ ਨੇ ਭਾਈ ਖਾਲਸਾ ਦੀ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਉਹਨਾਂ ਨੇ 11 ਜਨਵਰੀ ਤੋਂ ਰੋਟੀ ਖਾਣੀ ਵੀ ਛੱਡ ਦਿੱਤੀ ਸੀ। ਤਿੰਨ ਮਹੀਨਿਆਂ ਤੋਂ ਬਿਨਾਂ ਅੰਨ ਦੇ ਬੜੇ ਕਠਿਨ ਹਾਲਾਤ ਵਿੱਚ 400 ਫੁੱਟ ਉੱਚੇ ਟਾਵਰ ’ਤੇ ਬੈਠੇ ਹੋਏ ਭਾਈ ਗੁਰਜੀਤ ਸਿੰਘ ਪਹਿਲਾਂ ਵੀ ਕਈ ਵਾਰ ਬੇਹੋਸ਼ ਹੋ ਚੁੱਕੇ ਹਨ।

ਪਿਛਲੇ ਦਿਨੀਂ ਦੁਪਹਿਰ ਦੇ 3:30 ਵਜੇ ਤੋਂ ਲੈ ਕੇ 8 ਵਜੇ ਤੱਕ ਚਾਰ ਘੰਟੇ ਤੋਂ ਵੱਧ ਸਮਾਂ ਇਕੱਲੇ ਬੇਹੋਸ਼ ਪਏ ਰਹੇ ਕਿਉਂਕਿ ਟਾਵਰ ਉੱਪਰ ਸਵੇਰੇ ਸ਼ਾਮ ਹੀ ਸੇਵਾਦਾਰ ਜਾਂਦੇ ਨੇ। ਜਦ ਸੇਵਾਦਾਰ ਨੇ ਜਾ ਕੇ ਦੇਖਿਆ ਤਾਂ ਉਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਖਾਲਸਾ ਦੀ ਬਲੱਡ ਸ਼ੂਗਰ 60 ਰਹਿ ਗਈ ਸੀ, ਜਿਵੇਂ ਕਿਵੇਂ ਕਰਕੇ ਉਹਨਾਂ ਨੂੰ ਹੋਸ਼ ਵਿੱਚ ਲਿਆਂਦਾ ਗਿਆ ਸੀ। ਉਸ ਤੋਂ ਬਾਅਦ ਗੁਰਦਿਆਂ ਅਤੇ ਜਿਗਰ ’ਤੇ ਮਾੜਾ ਅਸਰ ਹੋਇਆ ਹੈ, ਪੇਟ ਫੁਲ ਗਿਆ ਹੈ, ਪਿਸ਼ਾਬ ਵਿੱਚ ਖੂਨ ਆ ਰਿਹਾ ਸੀ। ਪਰ ਫੇਰ ਵੀ ਉਹ ਡਟੇ ਰਹੇ ਤੇ ਹੁਣ ਫੇਰ ਇਹ ਖਬਰ ਆਈ ਹੈ ਕਿ ਉਹ ਇੱਕ ਵਾਰ ਦੁਬਾਰਾ ਫੇਰ ਤੋਂ ਬੇਹੋਸ਼ ਹੋ ਗਏ।

Exit mobile version