The Khalas Tv Blog International ਤਿੰਨ ਭੈਣਾਂ ਦਾ ਇਕਲੌਤਾ ਭਰਾ ਨਿਊਜ਼ੀਲੈਂਡ ਪਹੁੰਚਿਆ ! ਫੋਨ ਦੀ ਘੰਟੀ ਨੇ ਪਰਿਵਾਰ ਨੂੰ ਹਮੇਸ਼ਾ ਦਾ ਗਮ ਦੇ ਦਿੱਤਾ !
International Punjab

ਤਿੰਨ ਭੈਣਾਂ ਦਾ ਇਕਲੌਤਾ ਭਰਾ ਨਿਊਜ਼ੀਲੈਂਡ ਪਹੁੰਚਿਆ ! ਫੋਨ ਦੀ ਘੰਟੀ ਨੇ ਪਰਿਵਾਰ ਨੂੰ ਹਮੇਸ਼ਾ ਦਾ ਗਮ ਦੇ ਦਿੱਤਾ !

ਬਿਉਰੋ ਰਿਪੋਰਟ : ਨਿਊਜ਼ੀਲੈਂਡ ਦੇ ਸਿੱਖ ਨੌਜਵਾਨ ਦਾ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ ਹੈ । ਦਖਣੀ ਟਾਪੂ ਦੇ ਸ਼ਹਿਰ ਪਾਇਨ ਹਿੱਲ ਵਿੱਚ ਉਸ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ। 27 ਸਾਲ ਦੇ ਗੁਰਜੀਤ ਦੀ ਮ੍ਰਿਤਕ ਦੇਹ ਖੂਨ ਨਾਲ ਭਿੱਜੀ ਹੋਈ ਮਿਲੀ ਸੀ ਅਤੇ ਨਜ਼ਦੀਕ ਕੱਚ ਪਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕਾਤਲ ਨੇ ਉਸ ਦਾ ਗਲ ਵੱਢ ਦਿੱਤਾ ਸੀ । ਹਾਲਾਂਕਿ ਜਾਂਚ ਟੀਮ ਹੁਣ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਸਕੀ ਹੈ ।

ਗੁਰਜੀਤ 2015 ਵਿੱਚ ਵਿਦਿਆਰਥੀ ਵੀਜ਼ਾ ‘ਤੇ ਨਿਊਜ਼ੀਲੈਂਡ ਗਿਆ ਸੀ ਉਹ ਲੁਧਿਆਣਾ ਦੇ ਪਿੰਡ ਪਮਾਲ ਦਾ ਰਹਿਣ ਵਾਲਾ ਹੈ। ਉਹ ਤਿੰਨ ਭੈਣਾ ਦਾ ਇਕੋ-ਇਕ ਭਰਾ ਹੈ । 6 ਮਹੀਨੇ ਪਹਿਲਾਂ ਉਹ ਪੰਜਾਬ ਆਇਆ ਸੀ, ਪਤਨੀ ਨੇ 2 ਹਫਤੇ ਬਾਅਦ ਹੀ ਨਿਊਜ਼ੀਲੈਂਡ ਜਾਣਾ ਸੀ। ਸਵੇਰ ਵੇਲੇ ਜਦੋਂ ਪਤਨੀ ਕਾਫੀ ਸਮੇਂ ਤੱਕ ਗੁਰਜੀਤ ਨੂੰ ਕਾਲ ਕਰਦੀ ਰਹੀ ਪਰ ਗੱਲ ਨਹੀਂ ਹੋ ਸਕੀ ਤਾਂ ਉਸ ਨੇ ਨਿਊਜ਼ੀਲੈਂਡ ਗੁਰਜੀਤ ਦੇ ਦੋਸਤ ਨੂੰ ਫ਼ੋਨ ਕੀਤਾ ਅਤੇ ਖ਼ਬਰਸਾਰ ਲੈਣ ਲਈ ਕਿਹਾ । ਦੋਸਤ ਜਦੋਂ ਗੁਰਜੀਤ ਦੇ ਘਰ ਪਹੁੰਚਿਆ ਤਾਂ ਖੂਨ ਨਾਲ ਭਰੀ ਲਾਸ਼ ਵੇਖ ਕੇ ਹੋਸ਼ ਉੱਡ ਗਏ । ਫੌਰਨ ਪੁਲਿਸ ਨੂੰ ਬੁਲਾਇਆ ਗਿਆ।

ਗੁਰਜੀਤ ਸਿੰਘ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪੂਰੇ ਪਰਿਵਾਰ ਦਾ ਬੁਰਾ ਹਾਲ ਹੈ। ਗੁਰਜੀਤ ਦੇ ਨਿਊਜ਼ੀਲੈਂਡ ਵਿੱਚ ਰਹਿੰਦੇ ਦੋਸਤਾਂ ਨੇ ਕਿਹਾ ਉਹ ਚੰਗਾ ਇਨਸਾਨ ਸੀ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ,ਉਹ ਫਾਈਬਰ ਤਾਰਾਂ ਬਣਾਉਣ ਵਾਲੀ ਕੰਪਨੀ ਵਿੱਚ ਤਕਨੀਸ਼ੀਅਨ ਦਾ ਕੰਮ ਕਰਦਾ ਸੀ। ਉਸ ਦੇ ਦੋਸਤਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਗੁਰਜੀਤ ਨੇ ਨਵਾਂ ਘਰ ਕਿਰਾਏ ‘ਤੇ ਲਿਆ ਸੀ ਜਿਸ ਦੇ ਬਾਹਰ ਹੀ ਉਸ ਦੀ ਲਾਸ਼ ਮਿਲੀ ਹੈ ।ਹਾਲਾਂਕਿ 2 ਹਫਤੇ ਪਹਿਲਾਂ ਹੀ ਉਸ ਨੇ ਮਕਾਨ ਵਿੱਚ ਕਿਸੇ ਦੇ ਵੜਨ ਦਾ ਸ਼ੱਕ ਜ਼ਾਹਿਰ ਕੀਤਾ ਸੀ ।

Exit mobile version