The Khalas Tv Blog Punjab ਗੁਰਦਾਸਪੁਰ ਤੋਂ ਫੌਜ ਤੇ ਪੁਲਿਸ ਦੇ ਜਜ਼ਬੇ ਦੀਆਂ 2 ਸ਼ਾਨਦਾਰ ਤਸਵੀਰਾਂ !
Punjab

ਗੁਰਦਾਸਪੁਰ ਤੋਂ ਫੌਜ ਤੇ ਪੁਲਿਸ ਦੇ ਜਜ਼ਬੇ ਦੀਆਂ 2 ਸ਼ਾਨਦਾਰ ਤਸਵੀਰਾਂ !

ਬਿਊਰੋ ਰਿਪੋਰਟ : ਪੌਂਗ ਡੈਮ ਤੋਂ ਛੱਡੇ ਗਏ ਪਾਣੀ ਨੇ ਗੁਰਦਾਸਪੁਰ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਕਰਨ ਦਿੱਤੇ ਹਨ । ਇਸ ਦੌਰਾਨ ਫੌਜ ਅਤੇ ਪੰਜਾਬ ਪੁਲਿਸ ਦੀਆਂ 2 ਸ਼ਾਨਦਾਰ ਤਸਵੀਰਾਂ ਵੀ ਸਾਹਮਣੇ ਆਇਆ ਹਨ । ਗੁਰਦਾਸਪੁਰ ਦੇ ਪੁਰਾਨਾ ਸ਼ਾਲਾ ਦੇ ਕੋਲ ਪਿੰਡ ਰੰਧਾਵਾ ਕਾਲੋਨੀ ਵਿੱਚ ਇੱਕ ਮਾਂ ਦਾ ਫੋਨ ਆਇਆ । ਉਸ ਨੇ ਦੱਸਿਆ ਕਿ ਮੈਂ ਆਪਣੇ 15 ਦਿਨਾਂ ਦੇ ਬੱਚੇ ਅਤੇ ਸਹੁਰੇ ਵਾਲਿਆਂ ਨਾਲ ਘਰ ਵਿੱਚ ਫਸੀ ਹੋਈ ਹਾਂ। ਪਾਣੀ ਘਰ ਦੇ ਅੰਦਰ ਆ ਗਿਆ ਹੈ ਮਦਦ ਦੀ ਜ਼ਰੂਰਤ ਹੈ ।

ਜਿਵੇਂ ਹੀ ਕੰਟਰੋਲ ਰੂਮ ਵਿੱਚ ਇੱਕ ਕਾਲ ਗਈ ਫੌਰਨ ਜ਼ਿਲ੍ਹਾਂ ਪ੍ਰਸ਼ਾਸਨ ਹਰਕਤ ਵਿੱਚ ਆਇਆ । ਭਾਰਤੀ ਫੌਜ ਦੀ ਬਚਾਅ ਟੀਮ ਨੇ ਲੈਫਟੀਨੈਂਟ ਕਰਨਲ ਵੀਕੇ ਬਚਾਅ ਕਾਰਜ ਵਿੱਚ ਜੁੱਟ ਗਏ । ਬਿਨਾਂ ਸਮੇਂ ਬਰਬਾਦ ਕੀਤੇ ਫੌਰਨ ਰੈਸਕਿਉ ਟੀਮ ਪਿੰਡ ਰੰਧਾਵਾ ਕਾਲੋਨੀ ਪਹੁੰਚ ਗਈ । ਕੁਝ ਹੀ ਮਿੰਟਾਂ ਵਿੱਚ ਭਾਰਤੀ ਫੌਜ ਦੀ ਟੀਮ ਨੇ ਘਰ ਤੋਂ ਛੋਟੇ ਬੱਚੇ ਮਾਂ ਅਤੇ ਬਜ਼ੁਰਗ ਸਹੁਰੇ ਵਾਲਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਲੈਫਟੀਨੈਂਟ ਕਰਨਲ ਵੀਕੇ ਸਿੰਘ ਨੇ ਦੱਸਿਆ ਕਿ ਛੋਟਾ ਬੱਚਾ ਅਤੇ ਉਸ ਦੀ ਮਾਂ ਬਜ਼ੁਰਗ ਪਤੀ-ਪਤਨੀ ਸਾਰੇ ਠੀਕ ਹਨ । ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਂ ‘ਤੇ ਪਹੁੰਚਾ ਦਿੱਤਾ ਗਿਆ ਹੈ । ਉੱਧਰ ਪਰਿਵਾਰ ਨੇ ਇਸ ਮੁਸ਼ਕਿਲ ਘੜੀ ਵਿੱਚ ਭਾਰਤੀ ਫੌਜ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ। ਇਸੇ ਤਰ੍ਹਾਂ ਬਾਬਾ ਬਕਾਲਾ ਤੋਂ ਵੀ ਪੰਜਾਬ ਪੁਲਿਸ ਦੀ ਵੀ ਇੱਕ ਸ਼ਾਨਦਾਰ ਤਸਵੀਰ ਸਾਹਮਣੇ ਆਈ ਹੈ ।

ਬਾਬਾ ਬਕਾਲਾ ਵਿੱਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਦੀ ਵਜ੍ਹਾ ਕਰਕੇ ਪਿੰਡ ਸੇਰੋ ਬਾਘਾ ਦੇ ਗੁਰਦੁਆਰਾ ਸਾਹਿਬ ਵਿੱਚ ਪਾਣੀ ਵੜਨ ਲੱਗਿਆ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਗੁਰੂ ਸਾਹਿਬ ਦੇ ਸਰੂਪ ਬਹੁਤ ਹੀ ਅਦਬ ਅਤੇ ਸਤਿਕਾਰ ਨਾਲ ਸੁਰੱਖਿਅਤ ਸਥਾਨ ਉੱਤੇ ਪਹੁੰਚਾਇਆ । ਡੀਐੱਸਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਸਾਨੂੰ ਗੁਰੂ ਘਰ ਦੇ ਅੰਦਰ ਪਾਣੀ ਵੜਨ ਦੀ ਜਾਣਕਾਰੀ ਮਿਲੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਸਤਿਕਾਰ ਨਾਲ ਗੁਰੂ ਸਾਹਿਬ ਦੇ ਸਰੂਪਾਂ ਨੂੰ ਬਾਹਰ ਕੱਢਿਆ ਗਿਆ ।

Exit mobile version