The Khalas Tv Blog Punjab ਭਾਵੁਕ ਗੁਰਦਾਸ ਮਾਨ ਨੇ ਪੰਜਾਬੀਆਂ ਤੋਂ 3 ਚੀਜ਼ਾਂ ਲਈ ਮੰਗੀ ਮੁਆਫ਼ੀ! ‘ਦੁਖਾਂਤ ਲਈ ਮੈਂ ਖਿਮਾ ਦਾ ਚਾਜਕ ਹਾਂ!’
Punjab Religion

ਭਾਵੁਕ ਗੁਰਦਾਸ ਮਾਨ ਨੇ ਪੰਜਾਬੀਆਂ ਤੋਂ 3 ਚੀਜ਼ਾਂ ਲਈ ਮੰਗੀ ਮੁਆਫ਼ੀ! ‘ਦੁਖਾਂਤ ਲਈ ਮੈਂ ਖਿਮਾ ਦਾ ਚਾਜਕ ਹਾਂ!’

ਬਿਉਰੋ ਰਿਪੋਰਟ – ਪੰਜਾਬ ਦੇ ਸਭ ਤੋਂ ਵੱਡੇ ਗਾਇਕ ਗੁਰਦਾਸ ਮਾਨ (GURDAS MANN APOLOGY) ਨੇ ਭਾਵੁਕ ਹੋਕੇ ਪੰਜਾਬੀਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਕੈਨੇਡਾ ਵਿੱਚ 4 ਸਾਲ ਪਹਿਲਾਂ ਸ਼ੋਅ ਦੌਰਾਨ ਮੰਚ ਤੋਂ ਇਤਰਾਜ਼ਯੋਗ ਗੱਲਾਂ ਕਹੀਆਂ ਸਨ। ਜਿਸ ਦੇ ਲਈ ਉਨ੍ਹਾਂ ਨੇ ਪੰਜਾਬੀਆਂ ਤੋਂ ਮੁਆਫ਼ੀ ਮੰਗ ਦੇ ਹੋਏ ਕਿਹਾ ਮੈਂ ਖਿਮਾ ਦਾ ਚਾਜਕ ਹਾਂ, ਇਸ ਦੁਖਾਂਤ ਦੇ ਲਈ ਮੈਨੂੰ ਮੁਆਫ਼ ਕਰੋ। ਜਿਸ ਦਾ ਵੀ ਮੇਰੇ ਵੱਲੋਂ ਦਿਲ ਦੁਖਿਆ ਮੈਂ ਮੁਆਫ਼ੀ ਮੰਗਦਾ ਹਾਂ।

ਅਮਰੀਕਾ ਦੇ ਪੰਜਾਬੀ ਰੇਡੀਓ ’ਤੇ ਇੰਟਰਵਿਊ ਦੌਰਾਨ ਗੁਰਦਾਸ ਮਾਨ ਕਿਹਾ ਜਿਹੜੇ ਇਲਜ਼ਾਮ ਮੇਰੇ ’ਤੇ ਲੱਗੇ ਕਿ ਮੈਂ ਬਾਬਿਆਂ ਦੇ ਡੇਰੇ ’ਤੇ ਗੁਰੂ ਮਹਾਰਾਜ ਦੀ ਤੌਹੀਨ ਕੀਤੀ। ਸਟੇਜ ’ਤੇ ਮੇਰੇ ਖਿਲਾਫ ਮੁਰਦਾਬਾਦ ਦੇ ਨਾਅਰੇ ਲੱਗ ਰਹੇ ਸਨ ਜਿਸ ਤੋਂ ਬਾਅਦ ਮੇਰੇ ਤੋਂ ਕੁਝ ਬੋਲਿਆ ਗਿਆ ਸੀ। ਇਸ ਤੋਂ ਇਲਾਵਾ ਪੰਜਾਬੀ ਜ਼ੁਬਾਨ ਬਾਰੇ ਮੈਂ ਗੱਲ ਕੁਝ ਹੋਰ ਕਹਿਣਾ ਚਾਹੁੰਦਾ ਸੀ ਪਰ ਸਮਝ ਕੁਝ ਹੋਰ ਲਿਆ ਗਿਆ। ਜਿਸ ਕਿਸੇ ਦਾ ਵੀ ਮੇਰੇ ਵੱਲੋਂ ਦਿਲ ਦੁੱਖਿਆ ਹੈ ਮੈਂ ਮੁਆਫ਼ੀ ਮੰਗਦਾ ਹਾਂ। ਤੁਸੀਂ ਹੀ ਮੈਨੂੰ ਉਸ ਮੁਕਾਮ ’ਤੇ ਚੜ੍ਹਾਇਆ ਹੈ ਜਿੱਥੇ ਮੈਂ ਹਾਂ।

ਉਨ੍ਹਾਂ ਕਿਹਾ ਮੈਂ ਗੁਰੂ ਸਾਹਿਬ ਬਾਰੇ ਹੀ ਗਾਇਨ ਕੀਤਾ ਸੀ। ‘ਨੀਲੇ ਘੋੜੇ ’ਤੇ ਬੈਠਿਆਂ ਸੰਤ ਸਿਪਾਹੀਆਂ, ਲੱਖਾਂ ਤੇ ਕਰੋੜਾਂ ਵਾਰ ਤੈਨੂੰ ਪ੍ਰਣਾਮ ,ਸੌ-ਸੌ ਵਾਰ ਚੁੰਮਾ ਸਾਹਿਬਾ ਜੁੱਤੀਆਂ ਮੈਂ ਤੇਰੀਆਂ, ਤੇਰੀ ਕਲਗੀ ਨੂੰ ਲੱਖਾਂ ਨੇ ਸਲਾਮ, ਪਿਤਾ ਵਾਰ ਪੁੱਤ ਵਾਰ, ਮਾਂ ਵਾਰ ਖਾਲਸਾ ਸਜਾਇਆ ਵਾਰ ਸਾਰਾ ਪਰਿਵਾਰ।’

ਗੁਰਦਾਸ ਮਾਨ ਨੇ ਕਿਹਾ ਕੁਝ ਲੋਕ ਕਹਿ ਰਹੇ ਹਨ ਮਾਨ ਨੂੰ ਜਨਮ ਦੇਣ ਵਾਲੀ ਮਾਂ ਵੀ ਗੱਦਾਰ ਹੈ, ਉਨ੍ਹਾਂ ਕਿਹਾ ਮੈਨੂੰ ਲੱਗਿਆ ਸੀ ਪੰਜਾਬੀਆਂ ਦਾ ਦਿਲ ਵੱਡਾ ਹੈ ਸਾਰੀਆਂ ਚੀਜ਼ਾ ਭੁੱਲ ਗਏ ਹੋਣਗੇ ਗਲਤੀ ਕਿਸੇ ਕੋਲ ਵੀ ਹੋ ਸਕਦੀ ਹੈ। ਪਰ ਮੈਨੂੰ ਨਹੀਂ ਪਤਾ ਸੀ ਉਨ੍ਹਾਂ ਨੂੰ ਹੁਣ ਵੀ ਯਾਦ ਹੈ, ਇਹ ਚੀਜ਼ ਸਾਡੇ ਕਿਸੇ ਲਈ ਵੀ ਚੰਗੀ ਨਹੀਂ ਹੈ। ਮੈਨੂੰ ਪੰਜਾਬੀ ਬੋਲੀ ਨੇ ਬਹੁਤ ਕੁਝ ਦਿੱਤਾ ਹੈ, ਮੈਂ ਹਮੇਸ਼ਾ ਉਸ ਦੀ ਸੇਵਾ ਕਰਦਾ ਰਹਾਂਗਾ।

ਪੰਜਾਬ ਸਾਹਿਤਕਾਰ ਹਰਭਜਨ ਸਿੰਘ ਗਿੱਲ ਨੇ ਕਿਹਾ ਜਦੋਂ ਗੁਰਦਾਸ ਮਾਨ ਨੇ ਆਪਣੀ ਗ਼ਲਤੀ ਮੰਨੀ ਹੈ ਅਤੇ ਦਰਦ ਬਿਆਨ ਕੀਤਾ ਹੈ ਸਾਨੂੰ ਉਸ ਨੂੰ ਮੰਨਣਾ ਚਾਹੀਦਾ ਹੈ। ਦੂਜੇ ਗਾਇਕ ਜਿਹੜੇ ਬਹੁਤ ਮਾੜਾ ਗਾਉਂਦੇ ਹਨ ਉਨ੍ਹਾਂ ਲਈ ਵੀ ਇਹ ਸਬਕ ਹੈ। ਉਨ੍ਹਾਂ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਗੁਰਦਾਸ ਮਾਨ ਦੀ ਮਾਂ ਸਤਿਕਾਰਯੋਗ ਹੈ ਕਿਸੇ ਵੀ ਮਾਂ ਖਿਲਾਫ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।

Exit mobile version