The Khalas Tv Blog India ਯੋਗਾ ਕਰਨ ਵਾਲੀ ਲੜਕੀ ਸਬੰਧੀ SGPC ਨੇ ਕੀਤੀ ਪ੍ਰੈਸ ਕਾਨਫਰੰਸ
India Punjab

ਯੋਗਾ ਕਰਨ ਵਾਲੀ ਲੜਕੀ ਸਬੰਧੀ SGPC ਨੇ ਕੀਤੀ ਪ੍ਰੈਸ ਕਾਨਫਰੰਸ

ਪਿਛਲੇ ਦਿਨੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਯੋਗਾ ਕਰਨ ਵਾਲੀ ਲੜਕੀ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਐਸਜੀਪੀਸੀ ਵੱਲੋਂ ਸਾਬਕਾ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਉਹ ਇਸ ਨੂੰ ਲੈ ਕੇ ਸੰਤੁਸ਼ਟ ਹਨ ਕਿ ਇਸ ਘਟਨਾ ਦੀ ਸਾਰੇ ਧਰਮਾਂ ਵੱਲੋਂ ਨਿਖੇਧੀ ਕੀਤੀ ਗਈ ਹੈ। 

ਗਰੇਵਾਲ ਨੇ ਕਿਹਾ ਕਿ ਲੜਕੀ ਦਾ ਮਕਸਦ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਾ ਨਹੀਂ ਸੀ ਸਗੋਂ ਯੋਗਾ ਕਰਕੇ ਫੋਟੋ ਕਰਵਾਉਣਾ ਸੀ। ਲੜਕੀ ਸਿਰਫ ਕੁਝ ਮਿੰਟ ਹੀ ਦਰਬਾਰ ਸਾਹਿਬ ਵਿਖੇ ਰਹਿ ਕੇ ਫੋਟੋ ਕਰਵਾ ਕੇ ਵਾਪਸ ਚਲੀ ਗਈ।

ਉਨ੍ਹਾਂ ਕਿਹਾ ਕਿ ਸਿੱਖ ਧਰਮ ਹਰ ਔਰਤ ਦਾ ਸਨਮਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਇਤਿਹਾਸ ਔਰਤਾਂ ਨੂੰ ਬਚਾ ਕੇ ਉਨ੍ਹਾਂ ਦੇ ਘਰ ਪਹੁਚਾਉਣ ਦਾ ਹੈ। 

ਉਨ੍ਹਾਂ ਕਿਹਾ ਕਿ ਭਾਵੇਂ ਕਿ ਲੜੀਕ ਵੱਲੋਂ ਮਾਫੀ ਮੰਗ ਲਈ ਗਈ ਹੈ ਪਰ ਇਸ ਦੇ ਹੀ ਉਸ ਵੱਲੋਂ ਰੇਪ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੀ ਗੱਲ ਕਰਨਾ ਸਹੀ ਨਹੀਂ ਹੈ। ਗਰੇਵਾਲ ਨੇ ਕਿਹਾ ਕਿ ਅਸੀਂ ਉਸ ਲੜਕੀ ਨੂੰ ਕਹਿਣਾ ਚਾਹੁੰਦੇ ਹਨ ਕਿ ਜੋ ਵੀ ਉਸ ਨੂੰ ਧਮਕੀਆਂ ਦੇ ਰਿਹਾ ਹੈ ਉਹ ਉਸ ਵਿਰੁਧ ਮਾਮਲਾ ਦਰਜ ਕਰਵਾਏ।ਸਿੱਖਾਂ ਵੱਲੋਂ ਕਦੀ ਵੀ ਅਜਿਹੇ ਕੰਮ ਨਹੀਂ ਕੀਤੇ ਜਾਂਦੇ। 

ਗਰੇਵਾਲ ਨੇ ਕਿਹਾ ਕਿ ਪਹਿਲਾਂ ਤਾਂ ਲੜਕੀ ਵੱਲੋਂ ਮਰਿਆਦਾ ਭੰਗ ਕੀਤੀ ਗਈ ਹੈ ਅਤੇ ਫਿਰ ਉਹ ਸਿੱਖਾਂ ਨੂੰ ਟਰੋਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਵੱਡੇ ਲੋਕਾਂ ਵੱਲੋਂ ਇਸ ਦੀ ਸਹਾਇਤਾ ਕੀਤੀ ਜਾ ਰਹੀ ਹੈ। ਕੰਗਣਾ ਵੱਲੋਂ ਇਸ ਦੀ ਸਹਾਇਤਾ ਕੀਤੀ ਜਾ ਰਹੀ ਹੈ। ਗਰੇਵਾਲ ਨੇ ਕਿਹਾ ਕਿ ਸਾਨੂੰ ਦੁੱਖ ਹੈ ਕਿ ਮਾਫੀ ਮੰਗਣ ਦੀ ਬਜਾਏ ਲੜਕੀ ਵੱਲੋਂ ਅਜਿਹਾ ਏਜੰਡਾ ਰਚਿਆ ਜਾ ਰਿਹਾ ਹੈ। 

 ਗਰੇਵਾਨ ਨੇ ਕਿਹਾ ਕਿ ਇਹ ਸਾਫ ਹੋ ਚੁੱਕਾ ਹੈ ਲੜਕੀ ਇੱਥੇ ਸਿਰਫ ਆਪਣੇ ਆਪ ਦੀ ਮਸ਼ਹੂਰੀ ਕਰਨ ਆਈ ਸੀ। ਉਨ੍ਹਾ ਕਿਹਾ ਕਿ ਇਹ ਆਪੇ ਧਮਕੀ ਲੈ ਕੇ ਖੁਦ ਨੂੰ ਆਭਾਰ ਰਹੀ ਹੈ। 

ਇਹ ਵੀ ਪੜ੍ਹੋ –  ਐਲੋਨ ਮਸਕ ਦੇ 12ਵੇਂ ਬੱਚੇ ਦਾ ਜਨਮ! ਤੀਜੀ ਪਤਨੀ ਨੇ ਦਿੱਤਾ ਜਨਮ

 

Exit mobile version