The Khalas Tv Blog Punjab ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਨਵੇਂ ਗਵਰਨਰ ਵਜੋਂ ਚੁੱਕੀ ਸਹੁੰ, CM ਮਾਨ ਵੀ ਰਹੇ ਮੌਕੇ ‘ਤੇ ਮੌਜੂਦ
Punjab

ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਨਵੇਂ ਗਵਰਨਰ ਵਜੋਂ ਚੁੱਕੀ ਸਹੁੰ, CM ਮਾਨ ਵੀ ਰਹੇ ਮੌਕੇ ‘ਤੇ ਮੌਜੂਦ

ਚੰਡੀਗੜ੍ਹ : ਪੰਜਾਬ ਦੇ ਨਵੇਂ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਬੁੱਧਵਾਰ ਨੂੰ ਰਾਜਭਵਨ ਵਿੱਚ ਆਪਣੇ ਅਹੁਦੇ ਦੀ ਸਹੁੰ ਚੁੱਕੀ ਲਈ ਹੈ। ਕਟਾਰੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਸਹੁੰ ਚੁਕਾਈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਸਾਬਕਾ ਰਾਜਪਾਲ ਵੀਪੀ ਸਿੰਘ ਬਦਨੌਰ ਵੀ ਮੌਜੂਦ ਸਨ।

ਇਸ ਮੌਕੇ ਉਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਵੱਲੋਂ ਮੈਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਹੈ, ਮੈਂ ਉਸ ਨੂੰ ਲੋਕ ਸੇਵਕ ਵਜੋਂ ਨਿਭਾਵਾਂਗਾ। ਇਹ ਅਹੁਦਾ ਕੋਈ ਡੈਕੋਰੇਸ਼ਨ ਨਹੀਂ ਹੈ,ਇਹ ਲੋਕਾਂ ਦੀ ਸੇਵਾ ਕਰਨ ਲਈ ਹੈ।

ਸਮਾਂ ਦੱਸੇਗਾ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਸਬੰਧ ਕਿਹੋ ਜਿਹੇ ਹੋਣਗੇ

ਨਵ-ਨਿਯੁਕਤ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹ ਲੋਕ ਸੇਵਕ ਵਜੋਂ ਕੰਮ ਕਰਨਗੇ। ਅੱਜ ਉਸਦਾ ਪਹਿਲਾ ਦਿਨ ਹੈ। ਜੇਕਰ ਕੋਈ ਛੇ ਮਹੀਨਿਆਂ ਬਾਅਦ ਆਪਣੇ ਕੰਮ ਦੀ ਸਮੀਖਿਆ ਕਰੇ ਤਾਂ ਪਤਾ ਲੱਗੇਗਾ ਕਿ ਕੰਮ ਕਿਵੇਂ ਹੋਇਆ ਹੈ। ਉਹ ਪੰਜਾਬ ਦੇ ਹਰ ਪਿੰਡ, ਹਰ ਖੇਤਰ ਅਤੇ ਸਰਹੱਦੀ ਇਲਾਕਿਆਂ ਦਾ ਵੀ ਦੌਰਾ ਕਰਨਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਰਿਸ਼ਤੇ ਕਿਹੋ ਜਿਹੇ ਰਹਿਣਗੇ ਤਾਂ ਉਨ੍ਹਾਂ ਕਿਹਾ ਕਿ ਸਮਾਂ ਹੀ ਤੈਅ ਕਰੇਗਾ ਕਿ ਉਨ੍ਹਾਂ ਦੇ ਨਾਲ ਕਿਸ ਤਰ੍ਹਾਂ ਦੇ ਸਬੰਧ ਹੋਣਗੇ।

ਚੀਫ਼ ਜਸਟਿਸ ਸ਼ੀਲ ਨੇ ਸਹੁੰ ਚੁਕਾਈ

ਗੁਲਾਬਚੰਦ ਕਟਾਰੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਸਹੁੰ ਚੁਕਾਈ ਹੈ। ਸਹੁੰ ਚੁੱਕ ਪ੍ਰੋਗਰਾਮ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।

ਚੰਡੀਗੜ੍ਹ ਟਰੈਫਿਕ ਪੁਲਿਸ ਅਨੁਸਾਰ ਪੰਜਾਬ ਗਵਰਨਰ ਹਾਊਸ ਦੇ ਬਾਹਰ ਸੜਕ ਨੂੰ ਦੁਪਹਿਰ 12 ਵਜੇ ਤੱਕ ਬੰਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਕਈ ਵੀਆਈਪੀ ਮਹਿਮਾਨਾਂ ਦੀ ਆਮਦ ਕਾਰਨ ਲਿਆ ਗਿਆ ਹੈ। ਇਸ ਸੜਕ ਤੋਂ ਆਵਾਜਾਈ ਨੂੰ ਮੋੜ ਦਿੱਤਾ ਜਾਵੇਗਾ। ਲੋਕਾਂ ਨੂੰ ਇੱਥੇ ਨਾ ਆਉਣ ਦੀ ਅਪੀਲ ਕੀਤੀ ਗਈ ਹੈ।

ਰਾਜਸਥਾਨ ਤੋਂ 200 ਮਹਿਮਾਨ ਪਹੁੰਚੇ

ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਗੁਲਾਬਚੰਦ ਕਟਾਰੀਆ ਦੇ ਸਹੁੰ ਚੁੱਕ ਸਮਾਗਮ ‘ਚ ਰਾਜਸਥਾਨ ਤੋਂ 200 ਦੇ ਕਰੀਬ ਮਹਿਮਾਨ ਹਿੱਸਾ ਲੈਣ ਪਹੁੰਚੇ ਹਨ। ਯੂਟੀ ਪ੍ਰਸ਼ਾਸਨ ਮਹਿਮਾਨਾਂ ਨੂੰ ਠਹਿਰਾਉਣ ਦੀ ਤਿਆਰੀ ਵਿੱਚ ਜੁਟਿਆ ਹੋਇਆ ਹੈ। ਸਾਰੇ ਮਹਿਮਾਨਾਂ ਦੇ ਸਵਾਗਤ ਲਈ ਯੂਟੀ ਪ੍ਰਸ਼ਾਸਨ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਵੀ ਪ੍ਰਬੰਧ ਕੀਤੇ ਗਏ ਹਨ। ਯੂਟੀ ਪ੍ਰਸ਼ਾਸਨ ਵੱਲੋਂ ਸੀਟੀਯੂ ਦੀਆਂ 6 ਬੱਸਾਂ ਨੂੰ ਮਹਿਮਾਨਾਂ ਲਈ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਗੁਲਾਬਚੰਦ ਕਟਾਰੀਆ ਤੀਜੇ ਅਜਿਹੇ ਪ੍ਰਸ਼ਾਸਕ ਅਤੇ ਰਾਜਪਾਲ ਹੋਣਗੇ ਜੋ ਰਾਜਸਥਾਨ ਨਾਲ ਸਬੰਧਤ ਹਨ।

Exit mobile version