The Khalas Tv Blog India ਜ਼ਬਰਦਸਤ ਅੱਗ ‘ਚ 12 ਬੱਚਿਆਂ ਸਮੇਤ 24 ਦੀ ਮੌਤ ! ਲਾਸ਼ਾਂ ਦੀ ਪੱਛਾਣ DNA ਨਾਲ ਹੋ ਸਕੇਗੀ
India

ਜ਼ਬਰਦਸਤ ਅੱਗ ‘ਚ 12 ਬੱਚਿਆਂ ਸਮੇਤ 24 ਦੀ ਮੌਤ ! ਲਾਸ਼ਾਂ ਦੀ ਪੱਛਾਣ DNA ਨਾਲ ਹੋ ਸਕੇਗੀ

ਬਿਉਰੋ ਰਿਪੋਰਟ – ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਭਿਆਨਕ ਅੱਗ ਵਿੱਚ 12 ਬੱਚਿਆਂ ਸਮੇਤ 24 ਲੋਕਾਂ ਦੀ ਮੌਤ ਹੋ ਗਈ ਹੈ । ਕਾਲਾਵਾਡ ਰੋਡ ‘ਤੇ ਸਥਿਤ TRP ਗੇਮ ਜੋਨ ਵਿੱਚ ਸ਼ਨਿੱਚਰਵਾਰ ਸ਼ਾਮ ਸਾਢੇ 5 ਵਜੇ ਜ਼ਬਰਦਸਤ ਅੱਗ ਲੱਗੀ । ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ । ਮ੍ਰਿਤਕਾਂ ਦੀ ਲਾਸ਼ਾ ਇੰਨੀ ਬੁਰੀ ਤਰ੍ਹਾਂ ਨਾਲ ਝੁਲਸ ਗਈ ਹੈ ਕਿ ਉਨ੍ਹਾਂ ਦੀ ਸ਼ਿਨਾਖਤ ਨਹੀਂ ਹੋ ਪਾ ਰਹੀ ਹੈ । ਪਛਾਣ ਦੇ ਲਈ DNA ਟੈਸਟ ਕੀਤਾ ਜਾਵੇਗਾ ।

ਫਿਲਹਾਲ ਪ੍ਰਸ਼ਾਸਨ ਇਹ ਨਹੀਂ ਦੱਸ ਸਕਿਆ ਹੈ ਕਿ ਅੱਗ ਲੱਗਣ ਦੇ ਵਕਤ ਗੇਮ ਜ਼ੋਨ ਵਿੱਚ ਕਿੰਨੇ ਲੋਕ ਮੌਜੂਦ ਸਨ । ਫਾਇਰ ਬ੍ਰਿਗੇਡ ਅਤੇ ਰੈਸਕਿਉ ਦੀ ਕਈ ਟੀਮਾਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹਨ । ਫਾਇਰ ਬ੍ਰਿਗੇਡ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪੂਰਾ ਗੇਮਜੋਨ ਜਲਕੇ ਰਾਖ ਹੋ ਗਿਆ ਹੈ । ਹੁਣ ਤੱਕ 25 ਤੋਂ ਜ਼ਿਆਦਾ ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਿਆ ਹੈ ।

 

Exit mobile version